ਆਤਿਸ਼ੀ ਨੇ ਕੇਜਰੀਵਾਲ ਲਈ ਖ਼ਾਲੀ ਛੱਡੀ ਕੁਰਸੀ

ਆਤਿਸ਼ੀ ਨੇ ਕੇਜਰੀਵਾਲ ਲਈ ਖ਼ਾਲੀ ਛੱਡੀ ਕੁਰਸੀ

 ਨਵੀਂ ਦਿੱਲੀ : ਆਤਿਸ਼ੀ ਨੇ ਰਾਜਧਾਨੀ ਦਿੱਲੀ ਦਾ ਅਹੁਦਾ ਸੰਭਾਲਦਿਆਂ ਹੀ ਵੱਡਾ ਐਲਾਨ ਕਰ ਦਿੱਤਾ ਹੈ। ਉਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਖਾਲੀ ਰੱਖੇਗੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ‘ਆਪ’ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸੰਵਿਧਾਨ ਦਾ ਅਪਮਾਨ ਦੱਸਿਆ ਹੈ। ਆਤਿਸ਼ੀ (Atishi) ਦਾ ਕਹਿਣਾ ਹੈ ਕਿ ਇਸ ਕੁਰਸੀ ‘ਤੇ ਸਿਰਫ਼ ਅਰਵਿੰਦ ਕੇਜਰੀਵਾਲ (Arvind Kejriwal) ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੁਬਾਰਾ ਦਿੱਲੀ ਦੇ ਸੀਐਮ ਬਣਨਗੇ ਅਤੇ ਫਿਰ ਇਸ ਕੁਰਸੀ ‘ਤੇ ਬੈਠਣਗੇ।

ਆਤਿਸ਼ੀ ਨੇ ਕਿਹਾ, ‘ਅੱਜ ਮੇਰੇ ਮਨ ‘ਚ ਵੀ ਉਹੀ ਦਰਦ ਹੈ ਜੋ ਭਗਵਾਨ ਰਾਮ ਜੀ ਦੇ ਬਨਵਾਸ ‘ਤੇ ਜਾਣ ਵੇਲੇ ਭਾਰਤ ਜੀ ਦੇ ਮਨ ਵਿਚ ਸੀ। ਉਨ੍ਹਾਂ ਨੇ ਭਗਵਾਨ ਰਾਮ ਦੀਆਂ ਖੜਾਵਾਂ ਰੱਖ ਕੇ ਸ਼ਾਸਨ ਚਲਾਇਆ ਸੀ।

ਭਗਵਾਨ ਰਾਮ ਸਾਡੇ ਸਾਰਿਆਂ ਦੇ ਆਦਰਸ਼ ਹਨ ਤੇ ਅਰਵਿੰਦ ਕੇਜਰੀਵਾਲ (ArvindKejriwal) ਨੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਦਿੱਲੀ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਮਰਿਆਦਾ ਦਾ ਪਾਲਣ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਮੈਨੂੰ ਵਿਸ਼ਵਾਸ ਹੈ ਕਿ ਹੁਣ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਮੁੱਖ ਮੰਤਰੀ ਬਣਾਉਣਗੇ। ਉਦੋਂ ਤਕ ਇਹ ਮੁੱਖ ਮੰਤਰੀ ਦੀ ਕੁਰਸੀ ਕੇਜਰੀਵਾਲ ਦੀ ਉਡੀਕ ਰਹੇਗੀ।

ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ (Varinder Sachedewa) ਨੇ ਕਿਹਾ ਕਿ ਅਜਿਹਾ ਕਰਨਾ ਸੰਵਿਧਾਨ, ਨਿਯਮਾਂ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਹੈ। ਇਸ ਤਰ੍ਹਾਂ ਮੁੱਖ ਮੰਤਰੀ ਦੇ ਮੇਜ਼ ਨਾਲ ਦੋ ਕੁਰਸੀਆਂ ਰੱਖਣੀਆਂ। ਆਤਿਸ਼ੀ ਜੀ ਇਹ ਕੋਈ ਆਦਰਸ਼ ਪਾਲਣ ਨਹੀਂ ਹੈ, ਇਹ ਸਾਦੀ ਭਾਸ਼ਾ ਵਿਚ ਚਮਚਾਗਿਰੀ ਹੈ।

ਆਪਣੀ ਇਸ ਹਰਕਤ ਨਾਲ ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਦੇ ਨਾਲ-ਨਾਲ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਰਵਿੰਦ ਕੇਜਰੀਵਾਲ ਜਵਾਬ ਦੇਣ ਕਿ ਕੀ ਤੁਸੀਂ ਅਜਿਹੇ ਰਿਮੋਟ ਕੰਟਰੋਲ ਨਾਲ ਦਿੱਲੀ ਸਰਕਾਰ ਚਲਾਓਗੇ?

ਆਤਿਸ਼ੀ ਕੋਲ ਹਨ 13 ਵਿਭਾਗ

ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਬਿਜਲੀ, ਸਿੱਖਿਆ, ਮਾਲ, ਵਿੱਤ, ਯੋਜਨਾ, ਸੇਵਾਵਾਂ ਅਤੇ ਪਾਣੀ ਸਮੇਤ ਸਾਰੇ 13 ਵਿਭਾਗ ਆਪਣੇ ਕੋਲ ਰੱਖੇ ਹਨ। ਇਹ ਉਹ ਵਿਭਾਗ ਹਨ, ਜਿਸ ਵਿਚ ਸਭ ਤੋਂ ਵੱਧ ਕੰਮ ਕਰਨਾ ਪੈਂਦਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਕੰਮ ਨੂੰ ਮੁੜ ਲੀਹ ‘ਤੇ ਲਿਆਉਣ ਵਿਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸਹੁੰ ਚੁੱਕਣ ਵਾਲਿਆਂ ਵਿਚ ਚਾਰ ਮਜ਼ਬੂਤ ​​ਅਤੇ ਤਜਰਬੇਕਾਰ ਸਹਿਯੋਗੀ ਹਨ। ਇਨ੍ਹਾਂ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਿਲ ਹਨ। ਸੁਲਤਾਨਪੁਰ ਮਾਜਰਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਅਹਿਲਾਵਤ ਦਿੱਲੀ ਕੈਬਨਿਟ ਵਿਚ ਨਵਾਂ ਚਿਹਰਾ ਹਨ।

Featured India Political