ਹਮਾਸ ਦੇ ਨਵੇਂ ਚੀਫ ਸਿਨਵਾਰ ਦਾ ਵੀ ਹੋ ਗਿਆ ਖ਼ਾਤਮਾ ! IDF ਦੇ ਹਮਲੇ ‘ਚ ਮੌਤ ਦਾ ਖਦਸ਼ਾ

ਹਮਾਸ ਦੇ ਨਵੇਂ ਚੀਫ ਸਿਨਵਾਰ ਦਾ ਵੀ ਹੋ ਗਿਆ ਖ਼ਾਤਮਾ ! IDF ਦੇ ਹਮਲੇ ‘ਚ ਮੌਤ ਦਾ ਖਦਸ਼ਾ

ਨਵੀਂ ਦਿੱਲੀ –ਹਮਾਸ ਦੇ ਖ਼ਾਤਮੇ ਦੀ ਕਸਮ ਖਾਣ ਵਾਲਾ ਇਜ਼ਰਾਈਲ ਲਗਾਤਾਰ ਗਾਜ਼ਾ ‘ਤੇ ਬੰਬਾਰੀ ਕਰ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਨੂੰ ਖੰਡਰਾਂ ‘ਚ ਤਬਦੀਲ ਕਰ ਦਿੱਤਾ ਹੈ। ਹਮਾਸ ਦੇ ਸੈਂਕੜੇ ਲੜਾਕਿਆਂ ਨੂੰ ਮਾਰਨ ਵਾਲੀ ਇਜ਼ਰਾਇਲੀ ਫੌਜ ਨੇ ਈਰਾਨ ‘ਚ ਆਪਣੇ ਸਾਬਕਾ ਮੁਖੀ ਇਸਮਾਈਲ ਹਨੀਹ ਨੂੰ ਵੀ ਮਾਰ ਦਿੱਤਾ ਹੈ

ਹੁਣ ਇਜ਼ਰਾਈਲ ਨੇ ਬੀਤੇ ਦਿਨ ਹਮਾਸ ਦੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ 20 ਤੋਂ ਵੱਧ ਫਲਸਤੀਨੀ ਮਾਰੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਹਮਾਸ ਦਾ ਨਵਾਂ ਮੁਖੀ ਯਾਹਯਾ ਸਿਨਵਰ (Hamas Chief Yahya Sinwar) ਮਾਰਿਆ ਗਿਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਜ਼ਰਾਇਲੀ ਮੀਡੀਆ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਖੁਦ ਇਸ ‘ਤੇ ਯਕੀਨ ਨਹੀਂ ਕਰ ਪਾ ਰਹੇ।

ਹੁਣ ਨੇਤਨਯਾਹੂ ਨੇ ਮੋਸਾਦ ਤੇ ਉਸ ਦੀਆਂ ਹੋਰ ਏਜੰਸੀਆਂ ਨੂੰ ਇਹ ਪੁਸ਼ਟੀ ਕਰਨ ਦਾ ਕੰਮ ਸੌਂਪਿਆ ਹੈ ਕਿ ਕੀ ਸਿਨਵਾਰ ਮਾਰਿਆ ਗਿਆ ਜਾਂ ਨਹੀਂ। ਦਰਅਸਲ ਸਿਨਵਾਰ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਇਜ਼ਰਾਇਲੀ ਫੌਜ ਦੇ ਹਮਲੇ ‘ਚ ਮਾਰਿਆ ਗਿਆ।

ਇਜ਼ਰਾਇਲੀ ਮੀਡੀਆ ਟਾਈਮਜ਼ ਆਫ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀਆਂ ਸੁਰੱਖਿਆ ਏਜੰਸੀਆਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ, ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਰਿਪੋਰਟ ਦਿੱਤੀ ਹੈ ਕਿ ਸਿਨਵਾਰ ਅਜੇ ਵੀ ਜ਼ਿੰਦਾ ਹੈ। ਕਈ ਸੁਰੱਖਿਆ ਅਧਿਕਾਰੀਆਂ ਵੱਲੋਂ ਸਿਨਵਾਰ ਦੀ ਮੌਤ ਦਾ ਕੋਈ ਵੀ ਦਾਅਵਾ ਵਰਤਮਾਨ ‘ਚ ਅਟਕਲਾਂ ਹਨ ਤੇ ਇਸਦਾ ਕੋਈ ਠੋਸ ਆਧਾਰ ਨਹੀਂ ਹੈ।

ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਜ਼ਰਾਈਲ ਨੇ ਉਨ੍ਹਾਂ ਖੇਤਰਾਂ ‘ਚ ਸੁਰੰਗਾਂ ‘ਤੇ ਬੰਬਾਰੀ ਕੀਤੀ ਜਿੱਥੇ ਮੰਨਿਆ ਜਾਂਦਾ ਸੀ ਕਿ ਸਿਨਵਾਰ ਲੁਕਿਆ ਹੋਇਆ ਸੀ, ਪਰ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਾਂ ਮਾਰਿਆ ਗਿਆ ਸੀ।

International