ਪਛਾਣ ਕਰਵਾਉਣ ਵਾਲੇ ਮੋਦੀ ਦਾ ਨਾਂ ਭੁੱਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

ਪਛਾਣ ਕਰਵਾਉਣ ਵਾਲੇ ਮੋਦੀ ਦਾ ਨਾਂ ਭੁੱਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

ਵਾਸ਼ਿੰਗਟਨ, ਪ੍ਰੇਟਰ : ਅਜਿਹੇ ਕਈ ਮੌਕੇ ਆਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ(Joe biden) ਨੂੰ ਆਪਣੀ ਯਾਦਦਾਸ਼ਤ ਕਾਰਨ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਹੈ। ਰਾਸ਼ਟਰਪਤੀ ਬਾਇਡਨ ਨੂੰ ਡੇਲਾਵੇਅਰ ਵਿਚ ਕਵਾਡ ਸਮਾਗਮ ਦੌਰਾਨ ਇਸੇ ਤਰ੍ਹਾਂ ਦੇ ਪਲ ਦਾ ਫਿਰ ਸਾਹਮਣਾ ਕਰਨਾ ਪਿਆ। ਦਰਅਸਲ, ਕੈਂਸਰ ਮੂਨਸ਼ਾਟ ਸਮਾਗਮ ਵਿਚ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ, 81 ਸਾਲਾ ਬਾਇਡਨ ਸਮਾਗਮ ਨੂੰ ਸੰਬੋਧਨ ਕਰਨ ਲਈ ਅਗਲੇ ਨੇਤਾ ਦਾ ਨਾਂ ਦੱਸਣਾ ਭੁੱਲ ਗਏ। ਉਨ੍ਹਾਂ ਇਸ ਸਬੰਧੀ ਆਪਣੇ ਮੁਲਾਜ਼ਮਾਂ ਨੂੰ ਵੀ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇੱਥੇ ਆਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਹੁਣ ਮੈਂ ਅੱਗੇ ਇਕ ਆਗੂ ਨੂੰ ਪੇਸ਼ ਕਰਨ ਜਾ ਰਿਹਾ ਹਾਂ… ਕੁਝ ਸਕਿੰਟਾਂ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਪੁੱਛਿਆ, ਅੱਗੇ ਕੌਣ ਹੈ..? ਇਸ ਦੌਰਾਨ ਦਰਸ਼ਕਾਂ ਤੇ ਤਮਾਮ ਹਾਜ਼ਰੀਨ ਦਰਮਿਆਨ ਅਜੀਬ ਜਿਹੀ ਚੁੱਪ ਛਾ ਗਈ।

ਆਖਿਰਕਾਰ ਇਕ ਸਰਕਾਰੀ ਮੁਲਾਜ਼ਮ ਨੇ ਸਟੇਜ ਵੱਲ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਬਾਇਡਨ ਨੇ ਮੋਦੀ(PM modi) ਦੀ ਜਾਣ-ਪਛਾਣ ਕਰਵਾਈ। ਜਦੋਂ ਮੋਦੀ ਸਟੇਜ ਵੱਲ ਵਧੇ ਤਾਂ ਅਨਾਉਂਸਰ ਨੇ ਦੱਸਿਆ ਕਿ ਸਾਡੇ ਮਹਿਮਾਨ ਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੋਦੀ ਦੇ ਮੋਢੇ ‘ਤੇ ਹੱਥ ਰੱਖਿਆ। ਇਸ ਘਟਨਾ ਨੂੰ ਇੰਟਰਨੈੱਟ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਐੱਮਏਜੀਏ ਦੇ ਸਿਆਸੀ ਟਿੱਪਣੀਕਾਰ ਗੁੰਥਰ ਈਗਲਮੈਨ ਨੇ ਐਕਸ ’ਤੇ ਪੋਸਟ ਪਾਈ ਹੈ, ‘ਸਾਡੇ ਕੋਲ ਅਸਲ ਵਿਚ ਕੋਈ ਰਾਸ਼ਟਰਪਤੀ ਨਹੀਂ ਹੈ। ਬਾਇਡਨ ਪੂਰੀ ਤਰ੍ਹਾਂ ਭੁੱਲ ਗਏ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਪੱਤਰਕਾਰ ਕਾਨਫਰੰਸ ਵਿਚ ਸਨ। ਪੂਰਾ ਸੰਸਾਰ ਸਾਡੇ ’ਤੇ ਹੱਥ ਰਿਹਾ ਹੈ’।

International