ਇੰਟਰਵਿਊ ਦੇਣ ਆਈਆਂ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ 70 ਸਾਲਾ ਬਜ਼ੁਰਗ ਗ੍ਰਿਫ਼ਤਾਰ

 

ਟੋਰਾਂਟੋ (PN MEDIA) – Keel /Steel ave ‘ਤੇ ਨੌਕਰੀ ਦੀ ਇੰਟਰਵਿਊ ਦੇਣ ਆਈਆਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ 70 ਸਾਲਾ ਕਾਰੋਬਾਰੀ ਗ੍ਰਿਫ਼ਤਾਰ। ਕੋਰਟ ‘ਚ ਪੇਸ਼ੀ 31 ਅਕਤੂਬਰ ਨੂੰ । ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਜੇਕਰ ਹੋਰ ਔਰਤ ਇਸ ਕਾਰੋਬਾਰੀ ਤੋਂ ਪੀੜਤ ਹੈ ਤਾਂ 416-808-3100 ‘ਤੇ ਕਾਲ ਕਰੇ l

ਟੋਰਾਂਟੋ ਪੁਲਿਸ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਮੀਡੀਆ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਉਕਤ ਕਾਰੋਬਾਰੀ ਵੱਲੋਂ ਪਹਿਲਾਂ ਔਰਤਾਂ ਨੂੰ ਆਪਣੇ ਕਾਰੋਬਾਰ ‘ਤੇ ਨੌਕਰੀ ਦੇਣ ਲਈ ਇੰਟਰਵਿਊ ਲਈ ਬੁਲਾਇਆ ਗਿਆ ਜਿਸ ‘ਚੋਂ ਦੋ ਔਰਤਾਂ ਨੂੰ ਮੁੜ ਵੱਖ ਵੱਖ ਸਮੇਂ ‘ਤੇ ਆਉਣ ਲਈ ਕਿਹਾ ਗਿਆ ਜਿਸ ਦੌਰਾਨ ਇਸ 70 ਸਾਲਾਂ ਬਜੁਰਗ ਵੱਲੋਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ ।

(ਗੁਰਮੁੱਖ ਸਿੰਘ ਬਾਰੀਆ)

Canada