ਦਿੱਲੀ ‘ਚ ਕੁੜੀਆਂ ਦੀ ਮਦਦ ਕਰਨ ‘ਤੇ ਸਿੱਖ ਵਿਦਿਆਰਥੀ ‘ਤੇ ਹਮਲਾ

ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਅਧੀਨ ਪੈਂਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤਰ ਸਿੰਘ ਨੂੰ ਲੜਕੀਆਂ ਦੀ ਮਦਦ ਕਰਨਾ ਮਹਿੰਗਾ ਪੈ ਗਿਆ। ਕਾਲਜ ਦੇ ਬਾਹਰ ਗੁੰਡਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੀ ਪੱਗ ਜਾਣਬੁੱਝ ਕੇ ਲਾਹ ਦਿੱਤੀ ਗਈ। ਬਹੁਤ ਬੇਇੱਜ਼ਤੀ ਕੀਤੀ। ਉਸ ਨੂੰ ਕਿਹਾ ਗਿਆ ਕਿ ਦਿਖਾਓ ਰਾਜਧਾਨੀ ਦਿੱਲੀ ‘ਚ ਸਿੱਖਾਂ ਦਾ ਕੀ ਹਾਲ ਹੈ ?

ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਚੇਅਰਮੈਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਅਧੀਨ ਆਉਂਦੇ ਕਾਲਜਾਂ ‘ਚ ਸਿੱਖਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਘਟਨਾ ਵਾਲੀ ਥਾਂ ‘ਤੇ ਕਿਉਂ ਨਹੀਂ ਪਹੁੰਚੇ?

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮੱਦਦ ਕਰਨ ‘ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ…

ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਗੁੰਡਾਗਰਦੀ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਵਿੱਤਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।