ਜਦੋਂ ਬਿਪਾਸ਼ਾ ਬਾਸੁ ਨੇ ਆਪਣੀ ਆਵਾਜ਼ ਡਬਿੰਗ ਆਰਟਿਸਟ ਨੂੰ ਦਿੱਤੀ ਸੀ ਧਮਕੀ

ਜਦੋਂ ਬਿਪਾਸ਼ਾ ਬਾਸੁ ਨੇ ਆਪਣੀ ਆਵਾਜ਼ ਡਬਿੰਗ ਆਰਟਿਸਟ ਨੂੰ ਦਿੱਤੀ ਸੀ ਧਮਕੀ

ਨਵੀਂ ਦਿੱਲੀ – ਹਿੰਦੀ ਸਿਨੇਮਾ ਵਿਚ ਪਹਿਲੇ ਜ਼ਮਾਨੇ ’ਚ ਬਹੁਤ ਸਾਰੇ ਕਲਾਕਾਰ ਆਪਣੀ ਆਵਾਜ਼ ਨੂੰ ਪ੍ਰੋਫੈਸ਼ਲਨਲ ਵਾਇਸ ਆਰਟਿਸਟ (Professional Voice Artist) ਤੋਂ ਡੱਬ ਕਰਵਾਉਂਦੇ ਸਨ। ਲੋਕ ਇਸ ਗੱਲ ਤੋਂ ਉਦੋਂ ਤਕ ਅਣਜਾਣ ਸਨ, ਜਦੋਂ ਤਕ ਅਭਿਨੇਤਰੀਆਂ ਨੇ ਇੰਟਰਵਿਊ ਦੇਣੀ ਜਾਂ ਫਿਲਮਾਂ ਵਿਚ ਆਪਣੀ ਆਵਾਜ਼ ਦੀ ਵਰਤੋਂ ਕਰਨੀ ਸ਼ੁਰੂ ਨਹੀਂ ਕੀਤੀ ਸੀ।

ਰਾਣੀ ਮੁਖਰਜੀ, Bipasha Basu, ਅਮੀਸ਼ਾ ਪਟੇਲ, ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ ਅਤੇ ਨਰਗਿਸ ਫਾਖ਼ਰੀ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਨੇ ਵੀ ਡਬਿੰਗ ਆਰਟਿਸਟ ਦੀ ਵਰਤੋਂ ਕੀਤੀ ਹੈ। ਇਨ੍ਹਾਂ ਸਾਰਿਆਂ ਲਈ ਮਸ਼ਹੂਰ ਡਬਿੰਗ ਆਰਟਿਸਟ ਮੋਨਾ ਘੋਸ਼ (Mona Ghosh) ਨੇ ਆਪਣੀ ਆਵਾਜ਼ ਦਿੱਤੀ ਹੈ।ਇਨ੍ਹਾਂ ਅਭਿਨੇਤਰੀਆਂ ਲਈ ਕਰ ਚੁੱਕੀ ਹੈ ਡਬਿੰਗ

ਰਾਣੀ ਮੁਖਰਜੀ, Bipasha Basu, ਅਮੀਸ਼ਾ ਪਟੇਲ, ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ ਅਤੇ ਨਰਗਿਸ ਫਾਖ਼ਰੀ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਨੇ ਵੀ ਡਬਿੰਗ ਆਰਟਿਸਟ ਦੀ ਵਰਤੋਂ ਕੀਤੀ ਹੈ। ਇਨ੍ਹਾਂ ਸਾਰਿਆਂ ਲਈ ਮਸ਼ਹੂਰ ਡਬਿੰਗ ਆਰਟਿਸਟ ਮੋਨਾ ਘੋਸ਼ (Mona Ghosh) ਨੇ ਆਪਣੀ ਆਵਾਜ਼ ਦਿੱਤੀ ਹੈ।

ਹੁਣ ਤਾਜ਼ਾ ਇੰਟਰਵਿਊ ਵਿੱਚ ਮੋਨਾ ਨੇ ਆਪਣੇ ਕੰਮ ਅਤੇ ਅਭਿਨੇਤਰੀਆਂ ਤੋਂ ਮਿਲੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮੋਨਾ ਨੇ ਦੱਸਿਆ ਕਿ ਇਕ ਵਾਰ ਬਿਪਾਸ਼ਾ ਬਸੂ ਨੇ ਮਜ਼ਾਕ ’ਚ ਕਿਹਾ ਸੀ ਕਿ ਜੇ ਤੁਸੀਂ ਮੇਰੇ ਲਈ ਦੁਬਾਰਾ ਡਬਿੰਗ ਕੀਤੀ ਤਾਂ ਮੈਂ ਤੁਹਾਨੂੰ ਮਾਰ ਦਿਆਂਗੀ।

‘ਦਿ ਮੋਟਰ ਮਾਊਥ’ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦਿਆਂ ਮੋਨਾ ਨੇ ਦੱਸਿਆ ਕਿ ਉਸ ਨੇ ਰਾਜ਼, ਜਿਸਮ, ਫੁੱਟਪਾਥ ਅਤੇ ਗੁਨਾਹ ਵਰਗੀਆਂ ਫਿਲਮਾਂ ‘ਚ ਬਿਪਾਸ਼ਾ ਲਈ ਆਵਾਜ਼ ਦਿੱਤੀ ਹੈ। ਜਦੋਂ ਮੋਨਾ ਤੋਂ ਡਬਿੰਗ ਤੋਂ ਬਾਅਦ ਅਭਿਨੇਤਰੀਆਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਮੋਨਾ ਨੇ ਕਈ ਕਹਾਣੀਆਂ ਸੁਣਾਈਆਂ।

ਮੋਨਾ ਨੇ ਦੱਸਿਆ ਕਿ ਡਬਿੰਗ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਅਜਿਹਾ ਕਿਵੇਂ ਕਰਦੇ ਹੋ, ਤਾਂ ਕਿਸੇ ਨੇ ਕਿਹਾ ਕਿ ਜੇ ਤੁਸੀਂ ਮੇਰੇ ਲਈ ਦੁਬਾਰਾ ਡੱਬ ਕਰੋਗੇ ਤਾਂ ਮੈਂ ਤੁਹਾਨੂੰ ਮਾਰ ਦਿਆਂਗੀ। ਫਿਰ ਉਸ ਨੇ ਪੁਸ਼ਟੀ ਕੀਤੀ ਕਿ ਬਿਪਾਸ਼ਾ ਨੇ ਮੈਨੂੰ ਇਹ ਕਿਹਾ ਸੀ। ਮੋਨਾ ਨੇ ਅੱਗੇ ਕਿਹਾ ਕਿ ਡਬਿੰਗ ਕਰਨ ਦਾ ਫੈਸਲਾ ਮੇਰੇ ਵੱਸ ‘ਚ ਨਹੀਂ ਹੈ। ਮੈਂ ਕਿਸੇ ਨੂੰ ਨਹੀਂ ਪੁੱਛਦੀ ਕਿ ਕੀ ਮੈਂ ਬਿਪਾਸ਼ਾ ਲਈ ਡੱਬ ਕਰ ਸਕਦੀ ਹਾਂ? ਜੇ ਕੋਈ ਮੇਰੇ ਕੋਲ ਆਉਂਦਾ ਹੈ, ਇਹ ਮੇਰਾ ਪੇਸ਼ਾ ਹੈ ਅਤੇ ਮੈਂ ਨਾਂਹ ਕਿਉਂ ਕਹਾਂਗੀ?

ਉੱਥੇ ਹੀ ਰਾਣੀ ਮੁਖਰਜੀ ਨੂੰ ਗੁਲਾਮ ਵਿਚ ਆਪਣੀ ਆਵਾਜ਼ ਦੀ ਡਬਿੰਗ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਅਸਲੀ ਆਵਾਜ਼ ਵਿਚ ਡਬਿੰਗ ਕਰੇ। ਨਰਗਿਸ ਫਾਖਰੀ ਨੇ ਰਾਕਸਟਾਰ ‘ਚ ਮੋਨਾ ਦੇ ਕੰਮ ਦੀ ਤਾਰੀਫ ਕੀਤੀ ਸੀ।

Entertainment