ਵਿਰਾਟ ਕੋਹਲੀ ਨੇ ਆਪਣੀ ਗੇਮ ਨੂੰ ਸੁਧਾਰਨ ਲਈ ਘੰਟਿਆਂ ਬੱਧੀ ਵਹਾਇਆ ਪਸੀਨਾ

ਵਿਰਾਟ ਕੋਹਲੀ ਨੇ ਆਪਣੀ ਗੇਮ ਨੂੰ ਸੁਧਾਰਨ ਲਈ ਘੰਟਿਆਂ ਬੱਧੀ ਵਹਾਇਆ ਪਸੀਨਾ

ਭਾਰਤੀ ਕ੍ਰਿਕਟ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ ਜਿਹਨਾਂ ਦੀ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ। ਇਹਨਾਂ ਖਿਡਾਰੀਆਂ ਵਿੱਚ ਇੱਕ ਖਿਡਾਰੀ ਹੈ ਵਿਰਾਟ ਕੋਹਲੀ (Virat Kohli), ਵਿਰਾਟ ਕੋਹਲੀ (Virat Kohli) ਨੇ ਆਪਣੀ ਖੇਡ ਦੇ ਦਮ ‘ਤੇ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਹੈ। ਇੱਕ ਸਮੇਂ ਵਿਰਾਟ ਦੀ ਗੇਮ ਖ਼ਰਾਬ ਹੋ ਗਈ ਸੀ ਪਰ ਉਸਨੇ ਅਜਿਹੀ ਵਾਪਸੀ ਕੀਤੀ ਕਿ ਉਸਦੇ ਮੁਕਾਬਲੇ ਦੂਸਰਾ ਖਿਡਾਰੀ ਲੱਭਣਾ ਮੁਸ਼ਕਿਲ ਹੈ। ਚੰਗੇ ਖਿਡਾਰੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੀ ਗ਼ਲਤੀਆਂ ਤੋਂ ਸਿੱਖਦਾ ਹੈ। ਪਿਛਲੇ ਮੈਚ ਵਿੱਚ ਵਿਰਾਟ ਦੀ ਪਰਫਾਰਮੈਂਸ ਬਹੁਤੀ ਵਧੀਆ ਨਹੀਂ ਰਹੀ।

ਚੇੱਨਈ ਟੈਸਟ ਮੈਚ ‘ਚ ਵੱਡੀ ਪਾਰੀ ਖੇਡਣ ‘ਚ ਨਾਕਾਮ ਰਹੇ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਨੈੱਟ ‘ਤੇ ਘੰਟਿਆਂ ਤੱਕ ਅਭਿਆਸ ਕੀਤਾ। ਵਿਰਾਟ ਇਸ ਸੀਰੀਜ਼ ਲਈ ਇੰਗਲੈਂਡ ਤੋਂ ਸਿੱਧੇ ਟੀਮ ਨਾਲ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਕੋਈ ਅਭਿਆਸ ਮੈਚ ਵੀ ਨਹੀਂ ਖੇਡਿਆ ਸੀ ਅਤੇ ਇਸੇ ਕਾਰਨ ਵਿਰਾਟ ਨੇ ਨੈੱਟ ‘ਤੇ ਕਾਫੀ ਪਸੀਨਾ ਵਹਾਇਆ ਸੀ। ਵਿਰਾਟ ਦੱਖਣੀ ਅਫਰੀਕਾ ਦੌਰੇ ‘ਤੇ ਅਭਿਆਸ ਮੈਚ ਦਾ ਹਿੱਸਾ ਨਹੀਂ ਸਨ ਅਤੇ ਉੱਥੇ ਵੀ ਉਨ੍ਹਾਂ ਨੇ ਨੈੱਟ ‘ਤੇ ਘੰਟਿਆਂ ਬੱਧੀ ਬੱਲੇਬਾਜ਼ੀ ਦਾ ਅਭਿਆਸ ਕੀਤਾ।

ਕਾਨਪੁਰ ਟੈਸਟ ਦੇ ਪਹਿਲੇ ਅਭਿਆਸ ਸੈਸ਼ਨ ਵਿੱਚ ਵਿਰਾਟ ਨੂੰ ਆਪਣੀ ਬੱਲੇਬਾਜ਼ੀ ਦੀ ਲੈਅ ਲੱਭਣ ਲਈ ਸੰਘਰਸ਼ ਕਰਨਾ ਪਿਆ। ਨੈੱਟ ਗੇਂਦਬਾਜ਼ ਜਮਸ਼ੇਦ ਆਲਮ (Jamshed Alam) ਨੇ ਲਗਾਤਾਰ ਆਪਣੀ ਆਊਟ ਸਵਿੰਗ (Out Swing) ਨਾਲ ਉਨ੍ਹਾਂ ਨੂੰ ਪਰੇਸ਼ਾਨ ਕੀਤਾ। ਜੇਕਰ ਸਲਿੱਪ ਹੁੰਦੀ ਤਾਂ ਵਿਰਾਟ ਕੈਚ ਆਊਟ ਹੋ ਜਾਂਦੇ। ਬੁਮਰਾਹ (Jasprit Bumrah) ਤੋਂ ਇਲਾਵਾ ਵਿਰਾਟ ਵੀ ਭਾਰਤੀ ਟੀਮ ਦੇ ਹੋਰ ਸਪਿਨਰਾਂ ਦੇ ਸਾਹਮਣੇ ਅਸਹਿਜ ਨਜ਼ਰ ਆਏ।

ਹਾਲਾਂਕਿ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਪਿੱਚ ਦਾ ਮੁਆਇਨਾ ਕਰਨ ਤੋਂ ਬਾਅਦ ਜ਼ਿਆਦਾ ਬੱਲੇਬਾਜ਼ੀ ਨਹੀਂ ਕੀਤੀ। ਪਹਿਲੇ ਦਿਨ ਕੋਚ ਗੌਤਮ ਗੰਭੀਰ (Gautam Gambhir) ਅਤੇ ਕਪਤਾਨ ਖਿਡਾਰੀਆਂ ਲਈ ਰਣਨੀਤੀ ਬਣਾਉਣ ਵਿੱਚ ਰੁੱਝੇ ਨਜ਼ਰ ਆਏ।

ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ (Jasprit Bumrah), ਮੁਹੰਮਦ ਸਿਰਾਜ (Mohammad Siraj) ਅਤੇ ਆਕਾਸ਼ ਦੀਪ (Aakashdeep) ਨੇ ਥੋੜ੍ਹੇ ਸਮੇਂ ਵਿੱਚ ਗੇਂਦਬਾਜ਼ੀ ਦਾ ਅਭਿਆਸ ਕੀਤਾ। ਇਕ ਨੈੱਟ ‘ਤੇ ਸਿਰਫ ਤੇਜ਼ ਗੇਂਦਬਾਜ਼ ਹੀ ਗੇਂਦ ਸੁੱਟ ਰਹੇ ਸਨ, ਜਦਕਿ ਦੂਜੇ ਦੋ ਨੈੱਟ ‘ਤੇ ਸਪਿਨਰ ਅਤੇ ਥ੍ਰੋਅ ਡਾਊਨ ਮਾਹਿਰ ਸਨ।

Sports