ਜੇ ਕੋਈ ਪਰਮਾਣੂ ਸ਼ਕਤੀ ਸੰਪੰਨ ਦੇਸ਼ ਰੂਸ ’ਤੇ ਹਮਲੇ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ ਹਮਲਾਵਰ ਮੰਨਿਆ ਜਾਵੇਗਾ: ਪੂਤਿਨ

ਜੇ ਕੋਈ ਪਰਮਾਣੂ ਸ਼ਕਤੀ ਸੰਪੰਨ ਦੇਸ਼ ਰੂਸ ’ਤੇ ਹਮਲੇ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ ਹਮਲਾਵਰ ਮੰਨਿਆ ਜਾਵੇਗਾ: ਪੂਤਿਨ

ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸ ਦੇ ਪਰਮਾਣੂ ਸਿਧਾਂਤ ਦੇ ਬਦਲਾਅ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਜੇ ਕੋਈ ਪਰਮਾਣੂ ਸ਼ਕਤੀ ਸੰਪੰਨ ਦੇਸ਼ ਕਿਸੇ ਹੋਰ ਦੇਸ਼ ਵੱਲੋਂ ਰੂਸ ’ਤੇ ਹਮਲੇ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ ਹਮਲਾਵਰ ਮੰਨਿਆ ਜਾਵੇਗਾ। ਰੂਸ ਦੀ ਸਲਾਮਤੀ ਕੌਂਸਲ ਦੀ ਇਕ ਮੀਟਿੰਗ ਵਿੱਚ ਪੂਤਿਨ ਨੇ ਐਲਾਨ ਕੀਤਾ ਕਿ ਨਵੇਂ ਸਿਧਾਂਤ ਮੁਕਾਬਕ ਦਸਤਾਵੇਜ਼ ਦਾ ਨਵਾਂ ਵਰਜ਼ਨ ਇਕ ਗੈਰ ਪਰਮਾਣੂ ਦੇਸ਼ ਵੱਲੋਂ ਪਰਮਾਣੂ ਸ਼ਕਤੀ ਵਾਲੇ ਦੇਸ਼ ਨਾਲ ਮਿਲ ਕੇ ਰੂਸ ’ਤੇ ਕੀਤੇ ਗਏ ਹਮਲੇ ਨੂੰ ‘ਰੂਸ ’ਤੇ ਸਾਂਝਾ ਹਮਲਾ’ ਮੰਨੇਗਾ।

Featured International