ਭਾਰਤ ਨਾਲ ਮਜ਼ਬੂਤ ਭਾਈਵਾਲੀ ’ਤੇ ਸਭ ਤੋਂ ਵੱਧ ਮਾਣ ਕਰਨਗੇ ਬਾਇਡਨ: ਵ੍ਹਾਈਟ ਹਾਊਸ

ਭਾਰਤ ਨਾਲ ਮਜ਼ਬੂਤ ਭਾਈਵਾਲੀ ’ਤੇ ਸਭ ਤੋਂ ਵੱਧ ਮਾਣ ਕਰਨਗੇ ਬਾਇਡਨ: ਵ੍ਹਾਈਟ ਹਾਊਸ

ਨਿਊਯਾਰਕ-ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ‘ਮਜ਼ਬੂਤ ਤੇ ਹੋਰ ਮਜ਼ਬੂਤ’ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਜਦੋਂ ਆਪਣੇ ਕਾਰਜਕਾਲ ਬਾਰੇ ਪਿਛਲ ਝਾਤ ਮਾਰਨਗੇ ਤਾਂ ਉਨ੍ਹਾਂ ਨੂੰ ਭਾਰਤ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਇਸ ਨੂੰ ਵੱਧ ਵਿਆਪਕ ਬਣਾਉਣ ’ਤੇ ਸਭ ਤੋਂ ਵੱਧ ਮਾਣ ਹੋਵੇਗਾ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸੰਚਾਰ ਸਲਾਹਕਾਰ ਜੌਹਨ ਕਿਰਬੀ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਬਾਇਡਨ ਦਾ ਕਾਰਜਕਾਲ ਛੇਤੀ ਹੀ ਖ਼ਤਮ ਹੋਣ ਦੇ ਮੱਦੇਨਜ਼ਰ ਉਨ੍ਹਾਂ ਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨਕਾਲ ਵਿੱਚ ਦੁਵੱਲੇ ਸਬੰਧਾਂ ਦਾ ਵਰਣਨ ਕਿਵੇਂ ਕਰਨਗੇ। ਇਸ ’ਤੇ ਕਿਰਬੀ ਨੇ ਕਿਹਾ, ‘ਮੈਨੂੰ ਲਗਦਾ ਹੈ ‘ਮਜ਼ਬੂਤ ਹੋਰ ਮਜ਼ਬੂਤ’।’ ਉਨ੍ਹਾਂ ਕਿਹਾ, ‘ਬਾਇਡਨ ਨੇ ਭਾਰਤ ਨਾਲ ਸਾਡੇ ਦੁਵੱਲੇ ਸਬੰਧਾਂ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਉਹ ਆਸਟਰੇਲੀਆ, ਜਾਪਾਨ, ਭਾਰਤ ਅਤੇ ਅਮਰੀਕਾ ਦੇ ਕੁਆਡ ਗਰੁੱਪ ਨੂੰ ਸ਼ਾਸਨ ਮੁਖੀ ਦੇ ਪੱਧਰ ਤੱਕ ਲੈ ਗਏ ਅਤੇ ਪਿਛਲੇ ਸਾਲ ਜੂਨ ਵਿੱਚ ਅਧਿਕਾਰਤ ਯਾਤਰਾ ਲਈ ਮੋਦੀ ਦੀ ਮੇਜ਼ਬਾਨੀ ਕੀਤੀ। ਅਸੀਂ ਆਪਣੀ ਰਣਨੀਤਕ ਭਾਈਵਾਲੀ ਨੂੰ ਸਰਵੋਤਮ ਪੱਧਰ ਤੱਕ ਵਧਾਇਆ ਹੈ। ਅਸੀਂ ਵੱਖ-ਵੱਖ ਪ੍ਰਣਾਲੀਆਂ ’ਤੇ ਰੱਖਿਆ ਸਬੰਧ ਬਣਾ ਰਹੇ ਹਾਂ ਜੋ ਨਾ ਸਿਰਫ਼ ਭਾਰਤੀ ਲੋਕਾਂ ਨੂੰ ਸੁਰੱਖਿਅਤ ਬਣਾਏਗਾ।

International