ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਹਸਪਤਾਲ ਦਾਖ਼ਲ Posted on September 26, 2024 by Editor PN Media ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਹਾਲੀ ਸਥਿਤ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਨ ਨੂੰ ਬੁੱਧਵਾਰ ਦੇਰ ਰਾਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਨ ਤਿੰਨ ਵਾਰ ਬੇਹੋਸ਼ ਹੋਏ ਅਤੇ ਉਨ੍ਹਾਂ ਦਾ ਡੂੰਘਾ ਡਾਕਟਰੀ ਮੁਆਇਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਅਸਲੀ ਸਿਹਤ ਸਮੱਸਿਆ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ, ਪਰ ਸੂਤਰਾਂ ਨੇ ਇਹ ਜ਼ਰੂਰ ਦੱਸਿਆ ਕਿ ਮੁੱਖ ਮੰਤਰੀ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਸਬੰਧੀ ਟਿੱਪਣੀ ਤੋਂ ਫਿਲਹਾਲ ਫੋਰਟਿਸ ਮੈਨੇਜਮੈਂਟ ਨੇ ਚੁੱਪ ਵੱਟੀ ਹੋਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਵੀ ਮਾਨ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕਾਰਨ ਮੁਹਾਲੀ ਹਵਾਈ ਅੱਡੇ ਤੋਂ ਦਿੱਲੀ ਪਰਤਣਾ ਪਿਆ ਸੀ।
Punjab ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਮਤਰੇਏ ਪਿਤਾ ਨੇ ਬਣਾਇਆ ਹਵਸ ਦਾ ਸ਼ਿਕਾਰ, ਗ੍ਰਿਫ਼ਤਾਰ PN Bureau August 7, 2021 0 ਲੁਧਿਆਣਾ: ਹਵਸ ‘ਚ ਅੰਨ੍ਹੇ ਹੋਏ ਮਤਰੇਏ ਪਿਤਾ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ। ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਔਰਤ […]
Punjab ਜ਼ਰੂਰਤ ਦੀਆਂ ਵਸਤਾਂ ਸਿੱਧੀਆਂ ਕਿਸਾਨਾਂ ਕੋਲੋਂ ਖਰੀਦਣ ਲੋਕ : ਸਾਈਨਾਥ PN Bureau August 6, 2021 0 ਖੰਨਾ: ਉੱਘੇ ਚਿੰਤਕ, ਲੇਖਕ ਅਤੇ ਪੱਤਰਕਾਰ ਪੀ.ਸਾਈਨਾਥ ਨੇ ਕਿਹਾ ਕਿ ਖੇਤੀ, ਕਿਸਾਨੀ ਨੂੁੰ ਬਚਾਉਣ ਅਤੇ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਮੱਧ ਵਰਗੀ ਲੋਕਾਂ ਨੂੰ ਵੱਡੇ […]
Featured Punjab ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ Gurmukh Singh Randhawa September 25, 2024 0 ਚੰਡੀਗੜ੍ਹ- (PN MEDIA) – ਕਮਿਸ਼ਨ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਪੰਜਾਬ ਦੀਆਂ 13237 […]