ਮਨੀਪੁਰ: ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

ਇੰਫਾਲ: ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲੀਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ ਨੇ ਟੇਕਚਾਮ ਮਾਨਿੰਗ ਚਿੰਗ ਇਲਾਕੇ ਵਿੱਚ ਸਾਂਝੀ ਮੁਹਿੰਮ ਦੌਰਾਨ ਖ਼ਾਲੀ ਮੈਗਜ਼ੀਨ ਨਾਲ 7.62 ਐੱਮਐੱਮ ਐੱਸਐੱਲਆਰ, ਦੋ ਐੱਸਐੱਮਜੀ ਕਾਰਬਾਈਨ ਅਤੇ ਮੈਗਜ਼ੀਨ, .32 ਪਿਸਤੌਲ ਅਤੇ 9 ਐੱਮਐੱਮ ਦੀ ਇੱਕ ਪਿਸਤੌਲ ਬਰਾਮਦ ਕੀਤਾ ਹੈ। ਸਰਹੱਦੀ ਸੁਰੱਖਿਆ ਬਲ ਤੇ ਪੁਲੀਸ ਦੀ ਸਾਂਝੀ ਟੀਮ ਨੇ ਇੱਕ ਹੋਰ ਮੁਹਿੰਮ ਦੌਰਾਨ ਚੂਰਾਚਾਂਦਪੁਰ ਜ਼ਿਲ੍ਹੇ ਦੇ ਨਾਲੋਨ ਖੇਤਰ ’ਚੋਂ ਦੋ ਗ੍ਰਨੇਡ ਸਣੇ ਹਥਿਆਰ ਬਰਾਮਦ ਕੀਤੇ।