ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਲਈ ਭਾਰਤ ਦੀ ਹਮਾਇਤ

ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਲਈ ਭਾਰਤ ਦੀ ਹਮਾਇਤ

ਨਿਊ ਯਾਰਕ-ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦਾ ਘੇਰਾ ਮੋਕਲਾ ਕਰਨ ਦੀ ਵਕਾਲਤ ਕਰਦਿਆਂ ਭਾਰਤ ਨੂੰ ਇਸ ਵਿੱਚ ਪੱਕੀ ਮੈਂਬਰੀ ਦੇਣ ਦੀ ਹਮਾਇਤ ਕੀਤੀ ਹੈ। ਇਥੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਮੈਕਰੌਂ ਨੇ ਕਿਹਾ, ‘ਇਸ ਸਮੇਂ ਸਾਡੀ ਸੁਰੱਖਿਆ ਕੌਂਸਲ ਰੁਕੀ ਹੋਈ ਹੈ…ਸਾਨੂੰ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਲੋੜ ਹੈ।’’ ਫਰਾਂਸ ਖ਼ੁਦ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਹੈ।

ਰਾਸ਼ਟਰਪਤੀ ਮੈਕਰੌਂ ਨੇ ਕਿਹਾ, ‘ਫਰਾਂਸ ਸੁਰੱਖਿਆ ਕੌਂਸਲ ਦਾ ਘੇਰਾ ਮੋਕਲਾ ਕੀਤੇ ਜਾਣ ਦੇ ਹੱਕ ਵਿਚ ਹੈ। ਜਰਮਨੀ, ਜਪਾਨ, ਭਾਰਤ ਤੇ ਬ੍ਰਾਜ਼ੀਲ ਨੂੰ ਸਥਾਈ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਅਫ਼ਰੀਕਾ ਤੋਂ ਵੀ ਉਸ ਦੀ ਚੋਣ ਮੁਤਾਬਕ ਦੋ ਮੈਂਬਰ ਇਸ ਵਿਚ ਲਏ ਜਾਣੇ ਚਾਹੀਦੇ ਹਨ।’ ਭਾਰਤ ਸੰਯੁਕਤ ਰਾਸ਼ਟਰ ਵਿਚ ਲੰਮੇ ਸਮੇਂ ਤੋਂ ਲਟਕ ਰਹੇ ਸੁਧਾਰਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤੇ ਜਾਣ ਦੀ ਲੋੜ ਉਤੇ ਜ਼ੋਰ ਦਿੰਦਾ ਆ ਰਿਹਾ ਹੈ।

International