ਫ਼ਿਲਮ ‘ਸਰਫਿਰਾ’ ਡਿਜ਼ਨੀ+ਹੌਟਸਟਾਰ ’ਤੇ ਅਕਤੂਬਰ ’ਚ ਹੋਵੇਗੀ ਰਿਲੀਜ਼

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸਰਫਿਰਾ’ 11 ਅਕਤੂਬਰ ਤੋਂ ਡਿਜ਼ਨੀ+ਹੌਟਸਟਾਰ ’ਤੇ ਸਟਰੀਮਿੰਗ ਲਈ ਉਪਲੱਬਧ ਹੋਵੇਗੀ। ਓਟੀਟੀ ਪਲੈਟਫਾਰਮ ਨੇ ਅੱਜ ਇਹ ਐਲਾਨ ਕੀਤਾ। ਇਹ ਫਿਲਮ ਡਾਇਰੈਕਟਰ ਸੁਧਾ ਕੋਂਗਾਰਾ ਦੀ ਸੁਪਰਹਿੱਟ ਤਾਮਿਲ ਫ਼ਿਲਮ ‘ਸੂਰਾਰਾਏ ਪੌਟਰੂ’ ਦਾ ਹਿੰਦੀ ਰੂਪ ਹੈ। ਕੋਂਗਾਰਾ ਨੇ ‘ਸਰਫਿਰਾ’ ਦਾ ਨਿਰਦੇਸ਼ਨ ਵੀ ਕੀਤਾ ਹੈ ਅਤੇ ਇਹ ਫ਼ਿਲਮ ਇਸ ਸਾਲ ਜੁਲਾਈ ਮਹੀਨੇ ਸਿਨੇਮਿਆਂ ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਪਰੇਸ਼ ਰਾਵਲ ਤੇ ਰਾਧਿਕਾ ਮਦਾਨ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।