ਨਵੀਂ ਦਿੱਲੀ : ਸਨਾਤਨ ਧਰਮ ‘ਚ ਅੱਸੂ ਦੇ ਨਰਾਤਿਆਂ (Shardiya Navratri 2024) ਦਾ ਤਿਉਹਾਰ ਅਕਤੂਬਰ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਮਹੀਨੇ ਹੋਰ ਵੀ ਕਈ ਖਾਸ ਵਰਤ ਤੇ ਤਿਉਹਾਰ ਮਨਾਏ ਜਾਂਦੇ ਹਨ। ਜਿਵੇਂ ਪਾਪਾਂਕੁਸ਼ਾ ਇਕਾਦਸ਼ੀ, ਦੁਰਗਾ ਵਿਸਰਜਨ ਤੇ ਧਨਤੇਰਸ ਆਦਿ ਇਨ੍ਹਾਂ ਸਾਰਿਆਂ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਅਕਤੂਬਰ ਦੀ ਸ਼ੁਰੂਆਤ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਇਸ ਮਹੀਨੇ (October 2024 Vrat List) ਕਿਹੜੇ ਤਿਉਹਾਰ ਅਤੇ ਵਰਤ ਆ ਰਹੇ ਹਨ।
ਅਕਤੂਬਰ 2024 ਦੇ ਵਰਤਾਂ ਤੇ ਤਿਉਹਾਰਾਂ ਦੀ ਪੂਰੀ ਸੂਚੀ
2 ਅਕਤੂਬਰ ਨੂੰ ਸਰਵ ਪਿੱਤਰ ਮੱਸਿਆ ਮਨਾਈ ਜਾਵੇਗੀ।
3 ਅਕਤੂਬਰ ਨੂੰ ਅੱਸੂ ਦੇ ਨਰਾਤੇ ਸ਼ੁਰੂ ਹੋਣਗੇ।
10 ਅਕਤੂਬਰ ਨੂੰ ਨਵਪਤਰਿਕਾ ਪੂਜਾ ਕੀਤੀ ਜਾਵੇਗੀ।
11 ਅਕਤੂਬਰ ਨੂੰ ਦੁਰਗਾ ਮਹਾਨਵਮੀ ਅਤੇ ਦੁਰਗਾ ਮਹਾਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ।
12 ਅਕਤੂਬਰ ਨੂੰ ਦੁਸਹਿਰਾ ਤੇ ਅੱਸੂ ਦੇ ਨਰਾਤੇ ਸੰਪੂਰਨ ਹੋਣਗੇ।
13 ਅਕਤੂਬਰ ਨੂੰ ਦੁਰਗਾ ਵਿਸਰਜਨ ਹੈ।
14 ਅਕਤੂਬਰ ਨੂੰ ਪਾਪੰਕੁਸ਼ਾ ਇਕਾਦਸ਼ੀ ਦਾ ਵਰਤ ਹੈ।
15 ਅਕਤੂਬਰ ਨੂੰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦਾ ਪ੍ਰਦੋਸ਼ ਵਰਤ ਹੈ।
17 ਅਕਤੂਬਰ ਨੂੰ ਅੱਸੂ ਦੀ ਪੁੰਨਿਆ ਤੇ ਤੁਲਾ ਸੰਕ੍ਰਾਂਤੀ ਮਨਾਈ ਜਾਵੇਗੀ।
20 ਅਕਤੂਬਰ ਨੂੰ ਕਰਵਾ ਚੌਥ ਤੇ ਕੱਤਕ ਸੰਕਸ਼ਟੀ ਚਤੁਰਥੀ ਦਾ ਤਿਉਹਾਰ ਮਨਾਇਆ ਜਾਵੇਗਾ।
28 ਅਕਤੂਬਰ ਨੂੰ ਰਾਮ ਇਕਾਦਸ਼ੀ ਦਾ ਵਰਤ ਕੀਤਾ ਜਾਵੇਗਾ।
29 ਅਕਤੂਬਰ ਨੂੰ ਧਨਤੇਰਸ ਤੇ ਪ੍ਰਦੋਸ਼ ਵਰਤ ਹੈ।
30 ਅਕਤੂਬਰ ਨੂੰ ਮਾਸਿਕ ਸ਼ਿਵਰਾਤਰੀ, ਕਾਲੀ ਚੌਦਸ ਅਤੇ ਹਨੂੰਮਾਨ ਪੂਜਾ ਹੈ।
31 ਅਕਤੂਬਰ ਨੂੰ ਨਰਕ ਚਤੁਰਦਸ਼ੀ ਹੈ।
ਅੱਸੂ ਦੇ ਨਰਾਤੇ 2024 ਕੈਲੰਡਰ (Shardiya Navratri 2024 Calendar)
03 ਅਕਤੂਬਰ 2024- ਮਾਂ ਸ਼ੈਲਪੁਤਰੀ ਦੀ ਪੂਜਾ
04 ਅਕਤੂਬਰ 2024- ਮਾਂ ਬ੍ਰਹਮਚਾਰਿਨੀ ਦੀ ਪੂਜਾ
05 ਅਕਤੂਬਰ 2024- ਮਾਂ ਚੰਦਰਘੰਟਾ ਦੀ ਪੂਜਾ
06 ਅਕਤੂਬਰ 2024- ਮਾਂ ਕੁਸ਼ਮਾਂਡਾ ਦੀ ਪੂਜਾ
07 ਅਕਤੂਬਰ 2024- ਮਾਂ ਸਕੰਦਮਾਤਾ ਦੀ ਪੂਜਾ
08 ਅਕਤੂਬਰ 2024- ਮਾਂ ਕਾਤਯਾਨੀ ਦੀ ਪੂਜਾ
09 ਅਕਤੂਬਰ 2024- ਮਾਂ ਕਾਲਰਾਤਰੀ ਦੀ ਪੂਜਾ
10 ਅਕਤੂਬਰ 2024- ਮਾਤਾ ਸਿੱਧੀਦਾਤਰੀ ਦੀ ਪੂਜਾ
11 ਅਕਤੂਬਰ 2024- ਮਾਂ ਮਹਾਗੌਰੀ ਦੀ ਪੂਜਾ
12 ਅਕਤੂਬਰ 2024- ਵਿਜਯਾਦਸ਼ਮੀ (ਦੁਸਹਿਰਾ)