ਬੇਟੀ ਜ਼ੈਨਬ ਸਮੇਤ ਮਾਰਿਆ ਗਿਆ ਹਿਜ਼ਬੁੱਲਾ ਚੀਫ, IDF ਨੇ ਕੀਤਾ ਕਨਫਰਮ

ਬੇਟੀ ਜ਼ੈਨਬ ਸਮੇਤ ਮਾਰਿਆ ਗਿਆ ਹਿਜ਼ਬੁੱਲਾ ਚੀਫ, IDF ਨੇ ਕੀਤਾ ਕਨਫਰਮ

ਨਵੀਂ ਦਿੱਲੀ : ਇਜ਼ਰਾਈਲ ਨੇ ਹਿਜ਼ਬੁੱਲਾ ਚੀਫ ਹਸਨ ਨਸਰੱਲਾਹ ਨੂੰ ਮਾਰ ਦਿੱਤਾ ਹੈ। ਇਜ਼ਰਾਈਲੀ ਬਲਾਂ ਨੇ ਬੇਰੂਤ ‘ਚ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ। ਹਸਨ ਨਸਰੱਲਾਹ ਦੀ ਬੇਟੀ ਜ਼ੈਨਬ ਨਸਰੱਲਾਹ ਵੀ ਇਸ ਹਮਲੇ ‘ਚ ਮਾਰੀ ਗਈ ਸੀ।

IDF ਨੇ ਸੋਸ਼ਲ ਮੀਡੀਆ ‘ਤੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। IDF ਨੇ ਟਵਿੱਟਰ ‘ਤੇ ਪੋਸਟ ਕੀਤਾ, “ਹਸਨ ਨਸਰੱਲਾਹ ਹੁਣ ਦੁਨੀਆ ‘ਚ ਆਤੰਕ ਨਹੀਂ ਫੈਲਾ ਸਕੇਗਾ।

ਦੱਸ ਦਈਏ ਕਿ ਸ਼ੁੱਕਰਵਾਰ ਦੇਰ ਸ਼ਾਮ ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਸਥਿਤ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ ਹਵਾਈ ਹਮਲਾ ਕੀਤਾ ਗਿਆ ਸੀ। ਇਕ ਭਾਰੀ ਗਾਈਡਡ ਬੰਬ ਨਾਲ ਕੀਤੇ ਗਏ ਇਸ ਹਮਲੇ ‘ਚ ਬੇਰੂਤ ਨੂੰ ਉੱਚੀ ਆਵਾਜ਼ ‘ਚ ਹਿਲਾ ਕੇ ਰੱਖ ਦਿੱਤਾ ਗਿਆ ਅਤੇ ਹਿਜ਼ਬੁੱਲਾ ਦਾ ਹੈੱਡਕੁਆਰਟਰ ਤਬਾਹ ਹੋ ਗਿਆ। ਹਮਲੇ ਤੋਂ ਬਾਅਦ ਹੈੱਡਕੁਆਰਟਰ ਦੇ ਢਹਿ-ਢੇਰੀ ਹਿੱਸੇ ਤੋਂ ਉੱਚੀਆਂ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਤੇ ਅਸਮਾਨ ‘ਚ ਧੂੰਏਂ ਦੇ ਬੱਦਲ ਛਾ ਗਏ।

ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਜ਼ਰਾਈਲ ਨੂੰ ਲਿਬਨਾਨ ‘ਚ ਜੰਗਬੰਦੀ ਦੀ ਬੇਨਤੀ ਕੀਤੀ ਸੀ ਪਰ ਇਜ਼ਰਾਈਲ ਨੇ ਸਾਫ਼ ਕਿਹਾ ਹੈ ਕਿ ਹਿਜ਼ਬੁੱਲਾ ਦੇ ਖਾਤਮੇ ਤੱਕ ਜੰਗ ਜਾਰੀ ਰਹੇਗੀ।

Featured International