ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉੱਠੀਆਂ ਚਰਚਾਵਾਂ

ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉੱਠੀਆਂ ਚਰਚਾਵਾਂ

ਰੂਪਨਗਰ- ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ‘ਚ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਿੱਥੇ ਵੀ ਗਏ ਹਨ, ਉਥੇ ਸਿਸਟਮ ਫੇਲ੍ਹ ਹੋਇਆ ਹੈ। ਉਹ ਕਾਂਗਰਸ ‘ਚ ਵੀ ਫੇਲ੍ਹ ਹੋਏ ਸਨ ਤੇ ਖ਼ੁਦ ਵੀ ਫੇਲ੍ਹ ਹੋਏ ਹਨ।

ਚੰਨੀ ਪੰਜਾਬ ਭਾਜਪਾ ਪ੍ਰਧਾਨ ਜਾਖੜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉੱਠੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਜਾਖੜ ਦੀ ਕਾਂਗਰਸ ‘ਚ ਘਰ ਵਾਪਸੀ ਦੀਆਂ ਚਰਚਾਵਾਂ ‘ਤੇ ਚੰਨੀ ਨੇ ਕਿਹਾ ਕਿ ਜਾਖੜ ਨੂੰ ਕਿਹੜਾ ਗੁੜ ਲੱਗੈ ਜਿਹੜਾ ਕਿਸੇ ਨੇ ਚੱਟਣਾ ਹੈ। ਜਾਖੜ ਨੂੰ ਕੁਝ ਨਹੀਂ ਆਉਂਦਾ।

Punjab