ਪੁੱਤ ਦੀ ਥਾਂ ਘਰ ’ਚ ਤੀਜੀ ਧੀ ਦਾ ਜਨਮ, ਪਤੀ ਨੇ ਪਤਨੀ ’ਤੇ ਉਬਲਦਾ ਪਾਣੀ ਸੁੱਟਿਆ

ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਲਗਾਤਾਰ ਤਿੰਨ ਧੀਆਂ ਨੂੰ ਜਨਮ ਦੇਣ ਤੋਂ ਬਾਅਦ ਪਤੀ ਨੇ ਕਥਿਤ ਤੌਰ ‘ਤੇ ਪਤਨੀ ਉਪਰ ਉਬਲਦਾ ਪਾਣੀ ਸੁੱਟ ਦਿੱਤਾ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਹੋ ਗਈ। ਪੁਲੀਸ ਸੁਪਰਡੈਂਟ (ਦਿਹਾਤੀ) ਸੰਜੀਵ ਬਾਜਪਾਈ ਨੇ ਦੱਸਿਆ ਕਿ ਥਾਣਾ ਤਿਲਹਰ ਅਧੀਨ ਆਉਂਦੇ ਗੋਪਾਲਪੁਰ ਨਗਰੀਆ ਪਿੰਡ ਦੇ ਵਾਸੀ ਸੰਜੂ (32) ਦਾ ਵਿਆਹ ਤਿਲਹਰ ਕਸਬੇ ਦੇ ਸੱਤਿਆਪਾਲ ਨਾਲ ਹੋਇਆ ਸੀ, ਜਿਸ ਤੋਂ ਬਾਅਦ ਸੰਜੂ ਨੇ ਤਿੰਨ ਧੀਆਂ ਨੂੰ ਜਨਮ ਦਿੱਤਾ। ਇਸ ਤੋਂ ਪ੍ਰੇਸ਼ਾਨ ਔਰਤ ਦੇ ਪਤੀ ਨੇ ਉਸ ਉਪਰ 13 ਅਗਸਤ ਨੂੰ ਉਬਲਦਾ ਪਾਣੀ ਸੁੱਟ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਫ਼ਰਾਰ ਹੈ।