ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ’ਤੇ ਦਲਿਤਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਆਪਣੀ ਵੋਟ ਪਾ ਕੇ ਇਸ ਨੂੰ ਖਰਾਬ ਨਾ ਕਰਨ। ਬਸਪਾ ਮੁਖੀ ਨੇ ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਲਿਤਾਂ ਨੂੰ ਇਹ ਅਪੀਲ ਕੀਤੀ ਹੈ। ਬਸਪਾ ਮੁਖੀ ਨੇ ਆਪਣੇ ਅਧਿਕਾਰਤ ਐਕਸ ਖਾਤੇ ’ਤੇ ਪਾਈਆਂ ਪੋਸਟਾਂ ’ਚ ਕਿਹਾ, ‘ਹਰਿਆਣਾ ’ਚ ਵਿਧਾਨ ਸਭਾ ਚੋਣਾਂ ਸਮੇਂ ਵੀ ਕਾਂਗਰਸ ਵੱਲੋਂ ਦਲਿਤਾਂ ਨੂੰ ਲਗਾਤਾਰ ਅਣਗੌਲਿਆਂ ਕੀਤੇ ਜਾਣ ਤੋਂ ਇਹ ਸਾਬਤ ਹੋਇਆ ਹੈ ਕਿ ਪਾਰਟੀ ਅੰਦਰ ਜਦੋਂ ਸਭ ਠੀਕ ਨਹੀਂ ਹੈ ਤਾਂ ਅੱਗੇ ਕੀ ਹੋਵੇਗਾ? ਅਜਿਹੇ ’ਚ ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਆਦਿ ਨੂੰ ਵੋਟ ਦੇ ਇਸ ਨੂੰ ਖਰਾਬ ਨਾ ਕਰਨ।
ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਵੋਟ ਨਾ ਪਾਉਣ: ਮਾਇਆਵਤੀ
