‘ਭਾਰਤੀਆਂ ਨੇ ਇਸ ਨੂੰ ਆਪਣਾ ਨਿੱਜੀ ਟੀਚਾ ਬਣਾਇਆ’, ਸਵੱਛ ਭਾਰਤ ਮਿਸ਼ਨ ਦੇ 10 ਸਾਲ ਪੂਰੇ ਹੋਣ ‘ਤੇ ਬੋਲੇ PM ਮੋਦੀ

ਨਵੀਂ ਦਿੱਲੀ : ਦਿੱਲੀ ਦੇ ਵਿਗਿਆਨ ਭਵਨ ‘ਚ ਸਵੱਛ ਭਾਰਤ ਮਿਸ਼ਨ (swachh bharat mission) ਦੇ 10 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਕਿ ਪਿਛਲੇ 10 ਸਾਲਾਂ ‘ਚ ਕਰੋੜਾਂ ਭਾਰਤੀਆਂ ਨੇ ਇਸ ਮਿਸ਼ਨ ਨੂੰ ਆਪਣਾ ਨਿੱਜੀ ਟੀਚਾ ਬਣਾਇਆ ਹੈ। ਇਸ ਯਾਤਰਾ ਦੇ ਦਹਾਕੇ ਬਾਅਦ ਮੈਂ ਸਾਰੇ ਦੇਸ਼ਵਾਸੀਆਂ, ਸਫਾਈ ਕਰਮਚਾਰੀਆਂ, ਧਾਰਮਿਕ ਨੇਤਾਵਾਂ, ਖਿਡਾਰੀਆਂ, ਮਸ਼ਹੂਰ ਹਸਤੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਮੀਡੀਆ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ

ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਤੇ ਸਾਬਕਾ ਉਪ ਰਾਸ਼ਟਰਪਤੀ, ਤੁਸੀਂ ਸਾਰਿਆਂ ਨੇ ਸਵੱਛ ਭਾਰਤ ਮਿਸ਼ਨ ਨੂੰ ਲੋਕ ਕ੍ਰਾਂਤੀ ਬਣਾ ਦਿੱਤਾ ਹੈ ਅਤੇ ‘ਸਵੱਛਤਾ ਹੀ ਸੇਵਾ’ ਵਿਚ ਯੋਗਦਾਨ ਪਾਇਆ ਹੈ। ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਜਨ ਪ੍ਰਤੀਨਿਧੀਆਂ ਨੇ ਵੀ ਸਫਾਈ ਮੁਹਿੰਮ ਵਿੱਚ ਯੋਗਦਾਨ ਪਾਇਆ। ‘ਸੇਵਾ ਪਖਵਾੜਾ’ ਦੇ 15 ਦਿਨਾਂ ਵਿਚ 27 ਲੱਖ ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਵਿਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ, ’ਅੱਜ ਗਾਂਧੀ ਜਯੰਤੀ ‘ਤੇ ਆਪਣੇ ਨੌਜਵਾਨ ਦੋਸਤਾਂ ਨਾਲ ਸਵੱਛਤਾ ਮੁਹਿੰਮ ਦਾ ਹਿੱਸਾ ਬਣਿਆ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਆਪਣੇ ਆਲੇ-ਦੁਆਲੇ ਸਫਾਈ ਮੁਹਿੰਮ ਦਾ ਹਿੱਸਾ ਜ਼ਰੂਰ ਬਣੋ। ਇਹ ਪਹਿਲਕਦਮੀ ‘ਸਵੱਛ ਭਾਰਤ’ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰੇਗੀ।”