ਟੋਰਾਂਟੋ (PN MEDIA) – ਬਲਾਕ ਕਿਊਬੈੱਕ ਵੱਲੋਂ ਸੰਸਦ ‘ਚ ਲਿਆਂਦਾ Non-Binding Motion 181-143 ਨਾਲ ਪਾਸ ਹੋ ਗਿਆ। ਦੱਸਣਯੋਗ ਹੈ ਕਿ ਬਲਾਕ ਕਿਊਬੈੱਕ ਵੱਲੋਂ ਇਹ ਮਤਾ ਸੀਨੀਅਰਜ਼ (65-74) ਦੀ ਪੈਨਸ਼ਨ ‘ਚ 10 ਫੀਸਦੀ ਵਾਧੇ ਦੀ ਮੰਗ ਨੂੰ ਲੈ ਕਿ ਲਿਆਂਦਾ ਗਿਆ ਸੀ ਜਿਸਨੂੰ ਕਿ ਲਿਬਰਲ ਤੋਂ ਇਲਾਵਾ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਨੇ ਸਮਰਥਨ ਦਿੱਤਾ।
ਲਿਬਰਲ ਸਰਕਾਰ ਨੇ ਇਸ ਮਤੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਮਤੇ ਨੂੰ ਲਾਗੂ ਕਰਨ ਨਾਲ ਖਜ਼ਾਨੇ ‘ਤੇ ਪੈਣ ਵਾਲੇ ਬੋਝ ਬਾਰੇ ਹਾਲੇ ਘੋਖ ਪੜਤਾਲ ਕਰਨ ਦੀ ਲੋੜ ਹੈ ।
(ਗੁਰਮੁੱਖ ਸਿੰਘ ਬਾਰੀਆ)