ਲਹਿਰਾਗਾਗਾ: ਨਰਮੇ ਦੀ ਆਮਦ ਸ਼ੁਰੂ, ਪਹਿਲੀ ਢੇਰੀ 6025 ਰੁਪਏ ਪ੍ਰਤੀ ਕੁਇੰਟਲ ਵਿਕੀ

ਲਹਿਰਾਗਾਗਾ: ਨਰਮੇ ਦੀ ਆਮਦ ਸ਼ੁਰੂ, ਪਹਿਲੀ ਢੇਰੀ 6025 ਰੁਪਏ ਪ੍ਰਤੀ ਕੁਇੰਟਲ ਵਿਕੀ

ਨਰਮੇ ਦੀ ਆਮਦ ਅੱਜ ਲਹਿਰਾਗਾਗਾ ’ਚ ਹੋ ਗਈ ਹੈ। ਨੇੜਲੇ ਪਿੰਡ ਜਵਾਹਰਵਾਲਾ ਦਾ ਕਿਸਾਨ ਹਰਵਿੰਦਰ ਸਿੰਘ ਇਸ ਨੂੰ ਆੜ੍ਹਤੀ ਸੋਹਣ ਲਾਲ ਸ਼ੰਭੂ ਰਾਮ ਦੀ ਦੁਕਾਨ ’ਤੇ ਵੇਚਣ ਲਈ ਲਿਆਇਆ। ਪਹਿਲੀ ਨਰਮੇ ਦੀ ਢੇਰੀ ਨੂੰ ਕ੍ਰਿਸ਼ਨਾ ਕਾਟਨ ਕੰਪਨੀ ਦੇ ਮਾਲਕ ਨੇ 6025 ਰੁਪੲੈ ਪ੍ਰਤੀ ਕੁਇੰਟਲ ਦੇ ਭਾਅ ’ਤੇ ਖਰੀਦਿਆ। ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤੀ ਲਾਗਤਾਂ ਬਹੁਤ ਵਧ ਗਈਆਂ ਹਨ। ਇਸ ਲਈ ਸਰਕਾਰ ਨਰਮੇ ਦਾ ਸ਼ੁਰੂਆਤੀ ਕੀਮਤ ਪ੍ਰਤੀ ਕੁਇੰਟਲ ਘੱਟੋ ਘੱਟ 7000 ਰੁਪਏ ਨਿਸ਼ਚਿਤ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਾਟਨ ਕੰਪਨੀ ਦੇ ਮਾਲਕ ਸ਼ਿਵ ਕੁਮਾਰ ਸ਼ਿੱਬੂ ਨੇ ਕਿਹਾ ਕਿ ਫਿਲਹਾਲ ਨਰਮੇ ਸਿੱਲੇ ਆ ਰਹੇ ਹਨ। ਜਿਵੇਂ- ਜਿਵੇਂ ਕੁਆਲਿਟੀ ਵਿਚ ਸੁਧਾਰ ਆਵੇਗਾ,ਉਵੇਂ-ਉਵੇਂ ਰੇਟ ਵਿਚ ਵੀ ਨਿਖਾਰ ਹੁੰਦਾ ਜਾਵੇਗਾ। ਕਾਟਨ ਮਿੱਲ ਦੇ ਮਾਲਕਾਂ ਨੇ ਹਾਜ਼ਰ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਮਿਹਨਤ ਦਾ ਪੂਰਾ ਮੁੱਲ ਕਾਟਨ ਫੈਕਟਰੀਆਂ ਵੱਲੋਂ ਦਿੱਤਾ ਜਾਵੇਗਾ। ਕਿਸੇ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।

 

Business