ਰਾਹੁਲ ਵੱਲੋਂ ਖੇਡ ਸੰਸਥਾਵਾਂ ਦੀ ਕਮਾਨ ਖਿਡਾਰੀਆਂ ਨੂੰ ਦੇਣ ਦੀ ਵਕਾਲਤ

ਰਾਹੁਲ ਵੱਲੋਂ ਖੇਡ ਸੰਸਥਾਵਾਂ ਦੀ ਕਮਾਨ ਖਿਡਾਰੀਆਂ ਨੂੰ ਦੇਣ ਦੀ ਵਕਾਲਤ

ਨਵੀਂ ਦਿੱਲੀ-ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜਦੋਂ ਤੱਕ ਖੇਡ ਸੰਸਥਾਵਾਂ ਦੀ ਕਮਾਨ ਸਿਆਸੀ ਆਗੂਆਂ ਦੀ ਜਗ੍ਹਾ ਖਿਡਾਰੀਆਂ ਨੂੰ ਨਹੀਂ ਸੌਂਪੀ ਜਾਵੇਗੀ, ਉਦੋਂ ਤੱਕ ਭਾਰਤ ਖੇਡਾਂ ਵਿੱਚ ਅਸਲ ਹੁਨਰ ਨਹੀਂ ਪਛਾਣ ਸਕਦਾ। ਉਨ੍ਹਾਂ ਅੱਜ ‘ਐਕਸ’ ’ਤੇ ਖਿਡਾਰੀਆਂ ਨਾਲ ਮੁਲਾਕਾਤ ਦਾ ਵੀਡੀਓ ਸਾਂਝੀ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਪੈਸਾ ਨਹੀਂ ਤਾਂ ਖੇਡ ਨਹੀਂ; ਇਹ ਅੱਜ ਭਾਰਤ ਦੇ ਬਹੁਤੇ ਅਥਲੀਟਾਂ ਦੀ ਕਹਾਣੀ ਹੈ। ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਰਾਹੁਲ ਨੇ ਕਿਹਾ, ‘ਜਦੋਂ ਤੱਕ ਅਸੀਂ ਅਜਿਹੀ ਪ੍ਰਣਾਲੀ ਨਹੀਂ ਲਿਆਉਂਦੇ ਜੋ ਖਿਡਾਰੀਆਂ ਦਾ ਸਿੱਧਾ ਸਮਰਥਨ ਕਰੇ ਅਤੇ ਖੇਡ ਐਸੋਸੀਏਸ਼ਨਾਂ ਵਿਚ ਸਿਆਸਤਦਾਨਾਂ ਦੀ ਬਜਾਏ ਖਿਡਾਰੀਆਂ ਨੂੰ ਇੰਚਾਰਜ ਨਹੀਂ ਬਣਾਉਂਦੇ, ਉਦੋਂ ਤੱਕ ਭਾਰਤ ਆਪਣੀ ਅਸਲ ਸਮਰੱਥਾ ਹਾਸਲ ਨਹੀਂ ਕਰ ਸਕਦਾ।’ ਵੀਡੀਓ ਵਿੱਚ ਰਾਹੁਲ ਹਰਿਆਣਾ ਦੇ ਖਿਡਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਅਤੇ ਜੂਡੋ ਸਮੇਤ ਹੋਰ ਖੇਡ ਸੰਸਥਾਵਾਂ ਵਿੱਚ ਅਹੁਦਿਆਂ ’ਤੇ ਬੈਠੇ ਸਿਆਸਤਦਾਨਾਂ ’ਤੇ ਵੀ ਨਿਸ਼ਾਨਾ ਸੇਧਿਆ।

 

India