ਯਾਤਰੀਆਂ ਨੂੰ ਉਡਾਣਾ ‘ਚ ਦੇਰੀ ਬਦਲੇ ਮੁਆਵਜ਼ਾ ਦੇਣ ਵਾਲੇ ਫੈਸਲੇ  ਖਿਲਾਫ ਏਅਰਲਾਈਨਾਂ ਦੀ ਪਟੀਸ਼ਨ ਰੱਦ 👉ਅਦਾਲਤ ਨੇ ਕਿਹਾ ਬਣਦੀ ਜਿੰਮੇਵਾਰੀ ਲਈ ਦੇਣਾ ਪਵੇਗਾ ਮੁਆਵਜ਼ਾ 

ਟੋਰਾਂਟੋ (PN MEDIA) – ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਕੈਨੇਡੀਅਨ ਏਅਰਲਾਈਨਾਂ ਦੀ ਫੈਡਰਲ ਸਰਕਾਰ ਦੇ ਉਸ ਫੈਸਲੇ ਖਿਲਾਫ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਫੈਡਰਲ ਸਰਕਾਰ ਵੱਲੋਂ ਏਅਰਲਾਈਨਾਂ ਨੂੰ ਉਡਾਣਾ ‘ਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਸਨ ।

ਦੱਸਣਯੋਗ ਹੈ ਕਿ ਕੈਨੇਡੀਅਨ ਦੀ ਪ੍ਰਤੀਨਿਧਤਾ ੜ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਫੈਡਰਲ ਸਰਕਾਰ ਦੇ ਫੈਸਲੇ ਖਿਲਾਫ ਇੱਕ ਪਟੀਸ਼ਨ ਦਾਇਰ ਕਰਦਿਆਂ ਇਸ ਗੱਲ ਦਾ ਵੇਰਵਾ ਦਿੱਤਾ ਸੀ ਕਿ ਸਰਕਾਰ ਇਹ ਆਦੇਸ਼ ਕੈਨੇਡਾ ਵੱਲੋਂ 2001 ‘ਚ ਹਸਤਾਖਰ ਕੀਤੀ ਗਈ ਮਾਂਟਰੀਅਲ ਕਨਵੈਂਸ਼ਨ ਦੇ ਵਿਰੁੱਧ ਹੈ।

ਫੈਡਰਲ ਸਰਕਾਰ ਵੱਲੋਂ 2019 ਵਿੱਚ ਇੱਕ ਨਵਾਂ ਨਿਯਮ ਲਾਗੂ ਕਰਦਿਆਂ ਕੈਨੇਡਾ ਦੀਆਂ ਏਅਰ ਲਾਈਨਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਉਡਾਣਾ ‘ਚ ਹੋਈ ਦੇਰੀ ਕਾਰਨ ਯਾਤਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਬਦਲੇ ਬਣਦਾ ਮੁਆਵਜਾ ਦੇਣ।

ਅੱਜ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਏਅਰਲਾਈਨਾਂ ਉਡਾਣਾ ‘ਚ ਹੁੰਦੀ ਉਸ ਦੇਰੀ ਲਈ ਯਾਤਰੀਆਂ ਨੂੰ ਮੁਆਜਾ ਦੇਣ ਜਿਸ ਦੇਰੀ ਲਈ ਉਹ ਸਿੱਧੇ ਤੌਰ ਤੇ ਜਿੰਮੇਵਾਰ ਹੋਣ। ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਯਾਤਰੀਆਂ ਵੱਲੋਂ ਵੱਡੀ ਪੱਧਰ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜਲਦਬਾਜ਼ੀ ਕਰਨ ਲਈ ਉਡਾਣਾ ਪਬੰਧ ਨਹੀਂ ਹਨ ਭਾਵ ਉਹਨਾਂ ਨੂੰ ਬਣਦਾ ਸਮਾਂ ਮਿਲੇਗਾ।

(ਗੁਰਮੁੱਖ ਸਿੰਘ ਬਾਰੀਆ)

Canada