ਧਾਰਮਿਕ ਸਥਾਨਾਂ ਦੇ ਨਾਮ ‘ਤੇ ਫਰਜ਼ੀ ਦਸਤਾਵੇਜ਼ ਬਣਾ ਕਿ ਕੈਨੇਡਾ ਦੇ ਵੀਜ਼ੇ ਲਗਵਉਣ ਦੇ ਦੋਸ਼ ‘ਚ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ

ਵਿਨੀਪੈਗ ਮੈਨੀਟੋਬਾ ਨਾਲ ਸਬੰਧਤ ਇਮੀਗ੍ਰੇਸ਼ਨ ਕੰਸਲਟੈੰਟ ਬਲਕਰਨ ਸਿੰਘ (45) ਨੂੰ ਧਾਰਮਿਕ ਸਥਾਨਾਂ ਤੇ ਕੰਮ ਕਰਨ ਲਈ ਵਰਕਰਾਂ ਦੀ ਲੋੜ ਦੇ ਬਹਾਨੇ ਇਮੀਗ੍ਰੇਸ਼ਨ ਫ਼ਰਾਡ ਕਰਨ ਦੇ ਦੋਸ਼ਾਂ ਹੇਠ 50000$ ਦਾ ਜੁਰਮਾਨਾ ਅਤੇ ਦੋ ਸਾਲ ਦੀ ਹਾਊਸ ਅਰੈਸਟ ਦੀ ਸਜਾ ਦਿੱਤੀ ਗਈ ਹੈ। ਬਲਕਰਨ ਸਿੰਘ ਨੇ ਆਪਣੇ ਉਪਰ ਲੱਗੇ ਦੋਸ਼ ਨੂੰ ਬੁੱਧਵਾਰ ਵਾਲੇ ਦਿਨ ਅਦਾਲਤ ਵਿੱਚ ਸਵੀਕਾਰ ਕਰ ਲਿਆ ਸੀ। ਬਲਕਰਨ ਸਿੰਘ ਤੇ ਦੋਸ਼ ਲੱਗਿਆ ਸੀ ਕਿ ਉਸ ਵੱਲੋਂ ਸਿਰਫ਼ ਕਾਗਜ਼ਾਂ ਵਿੱਚ ਚੱਲ ਰਹੇ ਧਾਰਮਿਕ ਸਥਾਨਾਂ ਦੇ ਨਾਮ ਉਪਰ ਜਾਅਲੀ ਜੌਬਾਂ ਬਣਾਈਆਂ ਗਈਆਂ ਸਨ ਤੇ ਵੀਜੇ ਲਗਵਾਏ ਗਏ ਸਨ। ਇਸ ਤੋਂ ਇਲਾਵਾ ਬਲਕਰਨ ਸਿੰਘ ਤੇ ਫੇਕ ਪੇਅ ਸਟੱਬ ਅਤੇ ਵਰਕ ਐਕਸਪੀਰੀਐਂਸ ਬਣਾਉਣ ਦੇ ਦੋਸ਼ ਵੀ ਕੁੱਝ ਜਣਿਆਂ ਵੱਲੋਂ ਲਗਾਏ ਗਏ ਸਨ। ਦੱਸਣਯੋਗ ਹੈ ਕਿ ਇਸ ਤਰਾਂ ਦਾ ਇੱਕ ਮਾਮਲਾ ਪਿਛਲੇ ਸਮੇਂ ਦੌਰਾਨ ਉਨਟਾਰੀਓ ਵਿੱਚ ਵੀ ਚਰਚਾ ਵਿੱਚ ਆਇਆ ਸੀ ਜਿੱਥੇ ਸਿਰਫ਼ ਕਾਗਜ਼ਾਂ ਵਿੱਚ ਚੱਲ ਰਹੇ ਧਾਰਮਿਕ ਸਥਾਨਾਂ ਦੇ ਨਾਮ ਉਪਰ ਵੀਜੇ ਲਗਵਾ ਲਏ ਗਏ ਸਨ।

Kultaran Singh Padhiana

Canada