ਸੰਦੀਪ ਘੋਸ਼ ਨੇ ਕੀਤੀ ਸੀ ਵਾਰਦਾਤ ਨੂੰ ਦਬਾਉਣ ਦੀ ਕੋਸ਼ਿਸ਼

ਸੰਦੀਪ ਘੋਸ਼ ਨੇ ਕੀਤੀ ਸੀ ਵਾਰਦਾਤ ਨੂੰ ਦਬਾਉਣ ਦੀ ਕੋਸ਼ਿਸ਼

ਕੋਲਕਾਤਾ : ਸੀਬੀਆਈ ਨੇ ਸ਼ੁੱਕਰਵਾਰ ਨੂੰ ਆਰਜੀ ਕਰ ਹਸਪਤਾਲ ਦੀ ਜੂਨੀਅਰ ਡਾਕਟਰ ਨਾਲ ਦਰਿੰਦਗੀ ਦੇ ਮਾਮਲੇ ’ਚ ਸਿਆਲਦਾ ਕੋਰਟ ਦੀ ਵਿਸ਼ੇਸ਼ ਅਦਾਲਤ ’ਚ ਦਾਅਵਾ ਕੀਤਾ ਕਿ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਟਾਲਾ ਥਾਣੇ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਨੇ ਵਾਰਦਾਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਜਬਰ ਜਨਾਹ ਤੇ ਹੱਤਿਆ ਦੀ ਘਟਨਾ ਨੂੰ ਖੁਦਕੁਸ਼ੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਕੇਂਦਰੀ ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਸੰਦੀਪ ਘੋਸ਼ ਤੇ ਅਭਿਜੀਤ ਮੰਡਲ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਮਿਲ ਗਈ ਹੈ ਤੇ ਕਈ ਅਹਿਮ ਤੱਥ ਸਾਹਮਣੇ ਆਏ ਹਨ। ਸੀਬੀਆਈ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਦੋਵਾਂ ਤੋਂ ਜੇਲ੍ਹ ’ਚ ਪੁੱਛਗਿੱਛ ਕੀਤੀ ਗਈ ਹੈ। ਉਹ ਸਹਿਯੋਗ ਨਹੀਂ ਕਰ ਰਹੇ। ਕੋਰਟ ’ਚ ਸੰਦੀਪ ਘੋ•ਸ਼, ਅਭਿਜੀਤ ਮੰਡਲ ਤੇ ਮੁਲਜ਼ਮ ਸੰਜੇ ਰਾਏ ਨੂੰ ਪੇਸ਼ ਕੀਤਾ ਗਿਆ। ਸੰਜੇ ਰਾਏ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਸਦੇ ਮੁਵੱਕਿਲ ਨੂੰ ਜੇਲ੍ਹ ਦੇ ਸਾਧਾਰਨ ਵਾਰਡ ’ਚ ਟਰਾਂਸਫਰ ਕਰ ਦਿੱਤਾ ਜਾਵੇ, ਉਹ ਉੱਥੇ ਇਕੱਲੇਪਣ ਨਾਲ ਜੂਝ ਰਿਹਾ ਹੈ। ਕੋਰਟ ਨ ਇਹ ਅਰਜ਼ੀ ਖਾਰਜ ਕਰ ਦਿੱਤੀ।

ਸੀਬੀਆਈ ਨੇ ਆਰਜੀ ਕਰ ਹਸਪਤਾਲ ਦੇ ਵਿੱਤੀ ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ0 ਦੇ ਆਗੂ ਆਸ਼ੀਸ਼ ਪਾਂਡੇ ਨੂੰ ਸਿਆਲਦਾਹ ਕੋਰਟ ’ਚ ਪੇਸ਼ ਕੀਤਾ। ਜੱਜ ਨੇ ਉਸਨੂੰ ਤਿੰਨ ਦਿਨਾਂ ਦੀ ਹਿਰਾਸਤ ’ਚ ਭੇਜ ਦਿੱਤਾ। ਆਸ਼ੀਸ਼ ਨੂੰ ਸੰਦੀਪ ਘੋਸ਼ ਦਾ ਕਰੀਬੀ ਮੰਨਿਆ ਜਾਂਦਾ ਹੈ। ਸੀਬੀਆਈ ਨੇ ਕੋਰਟ ਨੂੰ ਦੱਸਿਆ ਕਿ ਆਸ਼ੀਸ਼ ਵਿੱਤੀ ਭ੍ਰਿਸ਼ਟਾਚਾਰ ਮਾਮਲੇ ’ਚ ਸ਼ਾਮਲ ਹੈ। ਉਹ ਫਿਰੌਤੀ ਮੰਗਣ, ਡਾਕਟਰਾਂ ਨੂੰ ਧਮਕਾਉਣ ਤੇ ਉਨ੍ਹਾਂ ਨੂੰ ਦੂਰ ਦਰਾਡੇ ਦੇ ਇਲਾਕਿਆਂ ’ਚ ਟਰਾਂਸਫਰ ਕਰਵ ਦੀ ਧਮਕੀ ਦਿੰਦਾ ਸੀ।

India