7 ਸਾਲ ਬਾਅਦ ਨਵੇਂ ਅਵਤਾਰ ‘ਚ ਪਰਤੀ ਹਾਕੀ ਇੰਡੀਆ ਲੀਗ, ਦੋ ਸ਼ਹਿਰਾਂ ‘ਚ ਖੇਡੇ ਜਾਣਗੇ ਮੈਚ

7 ਸਾਲ ਬਾਅਦ ਨਵੇਂ ਅਵਤਾਰ ‘ਚ ਪਰਤੀ ਹਾਕੀ ਇੰਡੀਆ ਲੀਗ, ਦੋ ਸ਼ਹਿਰਾਂ ‘ਚ ਖੇਡੇ ਜਾਣਗੇ ਮੈਚ

ਨਵੀਂ ਦਿੱਲੀ –ਬਹੁਤ ਉਡੀਕੀ ਜਾ ਰਹੀ ਹਾਕੀ ਇੰਡੀਆ ਲੀਗ (ਐੱਚਆਈਐੱਲ) ਦੀ ਸੱਤ ਸਾਲ ਬਾਅਦ 28 ਦਸੰਬਰ ਤੋਂ ਨਵੇਂ ਫਾਰਮੈਟ ਵਿਚ ਵਾਪਸੀ ਹੋਵੇਗੀ ਜਿਸ ਵਿਚ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਪੁਰਸ਼ਾਂ ਦੀ ਪ੍ਰਤੀਯੋਗਿਤਾ ਵਿਚ ਅੱਠ ਜਦਕਿ ਔਰਤਾਂ ਦੀ ਪ੍ਰਤੀਯੋਗਿਤਾ ਵਿਚ ਛੇ ਟੀਮਾਂ ਹਿੱਸਾ ਲੈਣਗੀਆਂ। ਔਰਤਾਂ ਦੀ ਈਵੈਂਟ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। ਲੀਗ ਦ ਆਯੋਜਨ 28 ਦਸੰਬਰ ਤੋਂ ਇਕ ਫਰਵਰੀ ਤੱਕ ਦੋ ਸਥਾਨਾਂ ਰਾਓਰਕੇਲਾ ਤੇ ਰਾਂਚੀ ਵਿਚ ਕੀਤਾ ਜਾਵੇਗਾ। ਪੁਰਸ਼ਾਂ ਦੀ ਪ੍ਰਤੀਯੋਗਿਤਾ ਰਾਓਰਕੇਲਾ ਜਦਕਿ ਔਰਤਾਂ ਦੀ ਪ੍ਰਤੀਯੋਗਿਤਾ ਰਾਂਚੀ ਵਿਚ ਖੇਡੀ ਜਾਵੇਗੀ। ਲੀਗ ਲਈ ਖਿਡਾਰੀਆਂ ਦੀ ਨੀਲਾਮੀ 13 ਤੋਂ 15 ਅਕਤੂਬਰ ਤੱਕ ਹੋਵੇਗੀ

ਹਾਕੀ ਇੰਡੀਆ ਲੀਗ ਦੀ ਵਾਪਸੀ ਦੇਸ਼ ਵਿਚ ਹਾਕੀ ਦੇ ਇਤਿਹਾਸ ਵਿਚ ਹੀ ਇਕ ਅਹਿਮ ਕਦਮ ਨਹੀਂ ਹੈ ਬਲਕਿ ਮਹਿਲਾ ਹਾਕੀ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ ਵਿਚ ਵੀ ਮਹੱਤਵਪੂਰਨ ਹੈ। ਪਹਿਲਾ ਵਾਰ ਮਹਿਲਾ ਲੀਗ ਸ਼ੁਰੂ ਕਰਨ ਨਾਲ ਮਹਿਲਾ ਹਾਕੀ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਮੰਚ ਮਿਲੇਗਾ। ਹਾਕੀ ਇੰਡੀਆ ਦੇ ਪ੍ਰਧਾਨ ਤੇ ਲੀਗ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਕਿਹਾ ਕਿ ਪ੍ਰਧਾਨ ਬਣਨ ਤੋਂ ਬਾਅਦ ਲੀਗ ਫਿਰ ਤੋਂ ਸ਼ੁਰੂ ਕਰਨਾ ਉਸ ਦਾ ਸੁਪਨਾ ਸੀ। ਅੱਜ ਸਾਡਾ ਸੁਪਨਾ ਪੂਰਾ ਹੋਇਆ।

ਹਾਕੀ ਇੰਡੀਆ ਲੀਗ ਤੋਂ ਰਾਸ਼ਟਰੀ ਟੀਮਾਂ ਲਈ ਖਿਡਾਰੀ ਨਿਕਲਕੇ ਆਉਣਗੇ। ਇਹ ਹਾਕੀ ਵਿਚ ਨਵਾਂ ਇਤਿਹਾਸ ਰਚੇਗੀ। ਵਿਸ਼ਵ ਹਾਕੀ ਲਈ ਵੀ ਇਹ ਅਹਿਮ ਹੈ। ਅਸੀਂ ਕੌਮਾਂਤਰੀ ਹਾਕੀ ਮਹਾਸੰਘ ਦੇ ਸ਼ੁਕਰਗੁਜ਼ਾਰ ਹੈ ਕਿ ਅਸੀਂ 35 ਦਿਨ ਦਾ ਵਿੰਡੋ ਮਿਲਿਆ। ਲੀਗ ਲਈ ਹਾਕੀ ਇੰਡੀਆ ਨੂੰ ਪੰਜ ਸਾਲ ਦੀ ਵਿੰਡੋ ਦਿੱਤੀ ਹੈ।

 

 

 

 

 

Sports