ਐਫਆਈਆਰ ਦੇ ਲੇਖਕ ਨੇ Kapil Sharma Show ਨੂੰ ਕਿਹਾ ਸਭ ਤੋਂ ਖਰਾਬ

ਐਫਆਈਆਰ ਦੇ ਲੇਖਕ ਨੇ Kapil Sharma Show ਨੂੰ ਕਿਹਾ ਸਭ ਤੋਂ ਖਰਾਬ

ਨਵੀਂ ਦਿੱਲੀ : ਕਪਿਲ ਸ਼ਰਮਾ (kapil sharma) ਦਾ ਕਾਮੇਡੀ ਸ਼ੋਅ ਪਿਛਲੇ 11 ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਭਾਵੇਂ ਸਮੇਂ ਦੇ ਨਾਲ ਸ਼ੋਅ ਦਾ ਮਾਧਿਅਮ, ਕਾਸਟ ਅਤੇ ਨਾਂਂ ਬਦਲ ਗਿਆ ਹੈ ਪਰ ਲੋਕਾਂ ਵਿੱਚ ਕ੍ਰੇਜ਼ ਅਜੇ ਵੀ ਖਤਮ ਨਹੀਂ ਹੋਇਆ ਹੈ। ਇਨ੍ਹੀਂ ਦਿਨੀਂ ਨੈੱਟਫਲਿਕਸ ‘ਤੇ ਕਪਿਲ ਸ਼ਰਮਾ ਦਾ ਸ਼ੋਅ ਦ ਗ੍ਰੇਟੈਸਟ ਇੰਡੀਅਨ ਕਪਿਲ ਸ਼ੋਅ ਚੱਲ ਰਿਹਾ ਹੈ। ਇਸ ਦੌਰਾਨ ਇੱਕ ਲੇਖਕ ਨੇ ਇਸ ਕਾਮੇਡੀ ਸ਼ੋਅ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਮਸ਼ਹੂਰ ਕਾਮੇਡੀ ਸ਼ੋਅ ਐਫਆਈਆਰ ਅਤੇ ਏਬੀਸੀਡੀ ਫਿਲਮ ਲਿਖਣ ਵਾਲੇ ਲੇਖਕ ਅਮਿਤ ਆਰੀਅਨ (Amit Aaryan) ਨੇ ਕਪਿਲ ਸ਼ਰਮਾ ਸ਼ੋਅ ਨੂੰ Vulgar ਤੇ ਭਾਰਤੀ ਕਾਮੇਡੀ ਦੇ ਇਤਿਹਾਸ ਦਾ ਸਭ ਤੋਂ ਖਰਾਬ ਸ਼ੋਅ ਦੱਸਿਆ ਹੈ।

ਡਿਜੀਟਲ ਕਮੈਂਟਰੀ ਨਾਲ ਗੱਲਬਾਤ ਦੌਰਾਨ ਅਮਿਤ ਨੇ ਕਿਹਾ, ”ਦ ਕਪਿਲ ਸ਼ਰਮਾ ਸ਼ੋਅ ਭਾਰਤੀ ਕਾਮੇਡੀ ਦੇ ਇਤਿਹਾਸ ਦਾ ਸਭ ਤੋਂ ਖਰਾਬ ਸ਼ੋਅ ਹੈ। ਇਹ ਵਿਵਾਦਪੂਰਨ ਲੱਗ ਸਕਦਾ ਹੈ ਪਰ ਮੈਨੂੰ ਇਹ ਕਹਿਣ ਦਾ ਅਧਿਕਾਰ ਹੈ ਕਿਉਂਕਿ ਮੈਂ ਕਪਿਲ ਸ਼ਰਮਾ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਤੋਂ ਜ਼ਿਆਦਾ ਅਨੁਭਵੀ ਹਾਂ।”

ਅਮਿਤ ਆਰੀਅਨ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਸ਼ਲੀਲ ਕਿਹਾ ਹੈ ਤੇ ਕਿਹਾ ਹੈ ਕਿ ਸ਼ੋਅ ਵਿੱਚ ਔਰਤਾਂ ਦਾ ਅਪਮਾਨ ਕੀਤਾ ਜਾਂਦਾ ਹੈ। ਲੇਖਕ ਨੇ ਕਿਹਾ, “ਔਰਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਹ (ਕ੍ਰਿਸ਼ਨ ਅਭਿਸ਼ੇਕ ਸਪਨਾ ਦਾ ਕਿਰਦਾਰ) ਸਿਰਫ਼ ਮਾੜੀਆਂ ਗੱਲਾਂ ਹੀ ਕਹਿੰਦੀ ਹੈ।” ਅਮਿਤ ਨੇ ਕਿਹਾ ਕਿ ਸ਼ੋਅ ‘ਚ ਹਾਸਰਸ ਬਹੁਤ ਖਰਾਬ ਹੈ।

ਸ਼ੋਅ ਤੋਂ ਇਲਾਵਾ ਅਮਿਤ ਆਰੀਅਨ ਨੇ ਕਪਿਲ ਸ਼ਰਮਾ ‘ਤੇ ਵੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਕਪਿਲ ਇਕੱਲੇ ਸ਼ੋਅ ਨਹੀਂ ਚਲਾ ਰਹੇ ਹਨ। ਉਹ ਆਪਣੀ ਕਾਸਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਸ ਨੇ ਕਿਹਾ, “ਜੇਕਰ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੋਅ ਕਪਿਲ ਦੁਆਰਾ ਨਹੀਂ ਬਲਕਿ ਹੋਰ ਕਿਰਦਾਰਾਂ ਦੁਆਰਾ ਚਲਾਇਆ ਜਾ ਰਿਹਾ ਹੈ। ਉਸਨੇ ਨੈੱਟਫਲਿਕਸ ‘ਤੇ ਕਪਿਲ ਸ਼ਰਮਾ ਨਾਮ ਦਾ ਇੱਕ ਸ਼ੋਅ ਵੀ ਜਾਰੀ ਕੀਤਾ ਸੀ। ਕਿਸੇ ਨੇ ਵੀ ਉਸ ਸ਼ੋਅ ਨੂੰ ਨਹੀਂ ਦੇਖਿਆ। ਕਿਉਂਕਿ ਕਿਸੇ ਨੂੰ ਵੀ ਉਨ੍ਹਾਂ ਦੀਆਂ ਗੱਲਾਂ ’ਚ ਕੋਈ ਦਿਲਚਸਪੀ ਨਹੀਂ ਸੀ।

Entertainment Featured