ਪੁਣੇ,ਮਹਾਰਾਸ਼ਟਰ ਦੇ ਪੁਣੇ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਵਾਇਆ ਗਿਆ ਸੀ ਪਰ ਹੁਣ ਇਸ ਮੰਦਰ ਵਿਚੋਂ ਮੋਦੀ ਦਾ ਬੁੱਤ ਹਟਾ ਦਿੱਤਾ ਹੈ। ਮੰਦਰ ਬਣਾਉਣ ਵਾਲੇ ਮਯੂਰ ਮੁੰਡੇ ਨਾਲ ਇਹ ਪਤਾ ਕਰਨ ਲਈ ਕੋਸ਼ਿਸ਼ ਕੀਤੀ ਗਈ ਕਿ ਉਸ ਨੇ ਕਿਨ੍ਹਾਂ ਕਾਰਨਾਂ ਕਰ ਕੇ ਮੋਦੀ ਦਾ ਬੁੱਤ ਹਟਾਇਆ ਹੈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਆਗੂਆਂ ਨੇ ਵਿਅੰਗ ਕਸਦਿਆਂ ਕਿਹਾ ਕਿ ਮੋਦੀ ਮੰਦਰ ਦਾ ਨਿਰਮਾਣ ਹੋਣ ਨਾਲ ਮਹਿੰਗਾਈ ਘਟੇਗੀ, ਤੇਲ ਕੀਮਤਾਂ ਵੀ ਘੱਟ ਜਾਣਗੀਆਂ ਤੇ ਸਾਰਿਆਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਆ ਜਾਣਗੇ।
ਪੁਣੇ ਦੇ ਮੰਦਰ ’ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਹਟਾਇਆ
