ਨਵੀਂ ਦਿੱਲੀ : ਏਅਰ ਇੰਡੀਆ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਐਤਵਾਰ ਨੂੰ ਕੋਪੇਨਹੇਗਨ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ।
ਕੋਪੇਨਹੇਗਨ (ਡੈਨਮਾਰਕ) ਵਿੱਚ ਬੀਮਾਰ ਮਹਿਸੂਸ ਕਰਨ ਵਾਲੇ ਇੱਕ ਪੁਰਸ਼ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਬਾਅਦ ‘ਚ ਲੰਡਨ ਲਈ ਰਵਾਨਾ ਹੋ ਗਈ।
ਅਧਿਕਾਰੀ ਨੇ ਏਜੰਸੀ ਨੂੰ ਦੱਸਿਆ, “ਕੋਪੇਨਹੇਗਨ ਹਵਾਈ ਅੱਡੇ ‘ਤੇ ਸਾਡੇ ਜ਼ਮੀਨੀ ਸਹਿਯੋਗੀਆਂ ਨੇ ਡਾਇਵਰਸ਼ਨ ਕਾਰਨ ਸਾਰੇ ਮਹਿਮਾਨਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।”