ਮੁੜ ਅਲਰਟ ‘ਤੇ Israel, ਕਿਹੜੀ ਮੰਗ ਲਈ ਸੜਕਾਂ ‘ਤੇ ਆਏ ਕਈ ਦੇਸ਼ਾਂ ਦੇ ਲੋਕ

 ਨਵੀਂ ਦਿੱਲੀ- ਇਜ਼ਰਾਈਲ ‘ਤੇ ਹਮਾਸ ਦੇ ਮਿਜ਼ਾਈਲ ਹਮਲੇ ਨੂੰ ਕੱਲ੍ਹ ਇਕ ਸਾਲ ਪੂਰਾ ਹੋ ਜਾਵੇਗਾ। ਹਮਾਸ ਦੇ ਇਸ ਹਮਲੇ ਦੌਰਾਨ ਇਜ਼ਰਾਈਲ ਦੇ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ ਹੀ ਇਜ਼ਰਾਈਲ ਨੇ ਹਮਾਸ ਨੂੰ ਖ਼ਤਮ ਕਰਨ ਦੀ ਕਸਮ ਖਾਧੀ ਤੇ ਅੰਨ੍ਹੇਵਾਹ ਹਵਾਈ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ।

-ਹਮਾਸ ਦੇ ਹਮਲੇ ਦਾ ਇਕ ਸਾਲ 7 ਅਕਤੂਬਰ ਨੂੰ ਪੂਰਾ ਹੋ ਜਾਵੇਗਾ। ਇਸ ਕਾਰਨ ਇਜ਼ਰਾਈਲ ਨੇ ਆਪਣੀ ਫੌਜ ਨੂੰ ਅਲਰਟ ‘ਤੇ ਰੱਖਿਆ ਹੈ।

-ਇਕ ਫੌਜ ਅਧਿਕਾਰੀ ਨੇ ਕਿਹਾ ਕਿ ਦੇਸ਼ ਈਰਾਨ ਦੇ ਮਿਜ਼ਾਈਲ ਹਮਲੇ ਨੂੰ ਲੈ ਕੇ ਵੀ ਅਲਰਟ ‘ਤੇ ਹੈ ਤੇ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।

-ਇਹ ਅਲਰਟ ਉਦੋਂ ਆਇਆ ਜਦੋਂ ਇਜ਼ਰਾਈਲ ਲਿਬਨਾਨ ਦੇ ਹਿਜ਼ਬੁੱਲਾ ਅੱਤਵਾਦੀ ਸੰਗਠਨ ਨਾਲ ਜੰਗ ‘ਚ ਉਲਝਿਆ ਹੋਇਆ ਹੈ। ਜਿਸ ਬਾਰੇ ‘ਚ ਫੌਜ ਮੁੱਖ ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਕਿਹਾ ਕਿ ਉਸ ਨੂੰ ਬਿਨਾਂ ਕਿਸੇ ਰਾਹਤ ਤੋਂ ਮਾਰਿਆ ਜਾਵੇਗਾ।

ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦਾ ਫਰਜ਼ ਤੇ ਅਧਿਕਾਰ ਹੈ ਕਿ ਉਹ ਖ਼ੁਦ ਦੀ ਰੱਖਿਆ ਕਰੇ ਤੇ ਹਮਾਸ ਦੇ ਹਮਲਿਆਂ ਦਾ ਜਵਾਬ ਦੇਵੇ। ਹਾਲਾਂਕਿ ਉਸ ਦੇ ਵਿਰੋਧੀ ਉਨ੍ਹਾਂ ‘ਤੇ ਗਾਜ਼ਾ ਜੰਗਬੰਦੀ ਤਕ ਪਹੁੰਚਣ ਤੇ ਹਮਾਸ ਦੁਆਰਾ ਅਜੇ ਵੀ ਬੰਧਕ ਬਣਾਏ ਗਏ ਲੋਕਾਂ ਨੂੰ ਮੁਕਤ ਕਰਨ ਦੀਆਂ ਕੋਸ਼ਿਸ਼ਾਂ ‘ਚ ਰੁਕਾਵਟ ਪਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।

ਦੱਸ ਦਈਏ ਕਿ ਫ਼ਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਬੀਤੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਲੇ ‘ਚ 1205 ਲੋਕ ਮਾਰੇ ਗਏ ਸੀ। ਜਿਨ੍ਹਾਂ ‘ਚ ਜ਼ਿਆਦਾਤਰ ਆਮ ਨਾਗਰਿਕ ਸੀ। ਇਸ ਦੇ ਨਾਲ ਹੀ ਹਮਾਸ ਦੇ ਲੜਾਕੇ ਇਜ਼ਰਾਈਲ ਦੀ ਸੀਮਾ ‘ਚ ਦਾਖ਼ਲ ਹੋ ਕੇ ਉਨ੍ਹਾਂ ਦੇ ਸੈਂਕੜੇ ਲੋਕਾਂ ਨੂੰ ਬੰਧਕ ਬਣਾ ਕੇ ਲੈ ਗਏ। ਇਥੋਂ ਹੀ ਲੜਾਈ ਸ਼ੁਰੂ ਹੋਈ ਤੇ ਇਜ਼ਰਾਈਲ ਨੇ ਹਮਾਸ ‘ਤੇ ਹਮਲਾ ਬੋਲ ਦਿੱਤਾ ਤੇ ਗਾਜ਼ਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

ਇਕ ਪਾਸੇ ਇਜ਼ਰਾਈਲ ਹਮਾਸ ‘ਤੇ ਹਮਲਾ ਕਰ ਰਿਹਾ ਹੈ ਤੇ ਦੂਜੇ ਪਾਸੇ ਫਲਸਤੀਨੀ ਖੇਤਰ ਦਾ ਸਾਲ ਪੂਰਾ ਹੋਣ ਦੇ ਇਕ ਦਿਨ ਪਹਿਲਾਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ਤੇ ਲਿਬਨਾਨ ‘ਚ ਜੰਗਬੰਦੀ ਦੀ ਮੰਗ ਕਰਦੇ ਹੋਏ ਦੁਨੀਆਭਰ ਦੇ ਸ਼ਹਿਰਾਂ ‘ਚ ਮਾਰਚ ਕੱਢਿਆ।

ਫਲਸਤੀਨੀ ਸਮਰਥਕ ਯੂਰਪ, ਅਫਰੀਕਾ ਤੇ ਅਮਰੀਕਾ ਦੇ ਸ਼ਹਿਰਾਂ ‘ਚ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਹੁਣ ਤਕ ਲਗਪਗ 42000 ਲੋਕ ਮਾਰੇ ਗਏ ਹਨ ਤੇ ਇਸ ਤਰ੍ਹਾਂ ਹੀ ਜੰਗ ਚੱਲਦੀ ਰਹੀ ਤਾਂ ਕੁਝ ਵੀ ਨਹੀਂ ਬਚੇਗਾ। ਇਸ ਲਈ ਹੁਣ ਜੰਗਬੰਦੀ ਕਰਨੀ ਹੀ ਹੋਵੇਗੀ।

ਰੋਮ ‘ਚ ਵੀ ਫਲਸਤੀਨ ਦੇ ਸਮਰਥਨ ‘ਚ ਪ੍ਰਦਰਸ਼ਨ ਕੀਤਾ ਗਿਆ। ਇਸ ‘ਚ ਹਜ਼ਾਰਾ ਲੋਕ ਸ਼ਾਮਲ ਹੋਏ ਕਿਉਂਕਿ ਦਰਜਨਾਂ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਬੋਤਲਾਂ ਤੇ ਪਟਾਕੇ ਸੁੱਟੇ, ਜਿਸ ਦਾ ਜਵਾਬ ਪੁਲਿਸ ਨੇ ਅੱਥਰੂ ਗੈਸ ਤੇ ਪਾਣੀ ਦੀਆਂ ਬੌਸ਼ਾਰਾਂ ਨਾਲ ਜਵਾਬ ਦਿੱਤਾ। ਲੋਕਾਂ ਨੇ ਕਿਹਾ ਕਿ ਜੇ ਇਜ਼ਰਾਈਲ ਦੇ ਹਮਲੇ ਨਾ ਰੁਕੇ ਤਾਂ ਇਹ ਲੜਾਈ ਵਧ ਜਾਵੇਗੀ ਤੇ ਹਾਲਾਤ ਮਾੜੇ ਤੋਂ ਮਾੜੇ ਹੋ ਜਾਣਗੇ।

ਹੁਣ ਇਕ ਸਾਲ ਬਾਅਦ ਗਾਜ਼ਾ ‘ਚ ਹਮਾਸ ਤੇ ਇਜ਼ਰਾਈਲ ਜੰਗ ਘੱਟ ਗਤੀ ਨਾਲ ਜਾਰੀ ਹੈ, ਪਰ ਇਜ਼ਰਾਈਲ ਨੇ ਆਪਣਾ ਸਾਰਾ ਧਿਆਨ ਲਿਬਨਾਨ ਵੱਲ ਮੋੜ ਦਿੱਤਾ ਹੈ। ਜਿੱਥੇ ਉਹ ਹੁਣ ਹਿਜ਼ਬੁੱਲਾ ਨੂੰ ਤਬਾਹ ਕਰਨ ‘ਚ ਲੱਗਿਆ ਹੈ। ਦਰਅਸਲ ਹਮਾਸ ਨਾਲ ਲੜਾਈ ਦੇ ਦੌਰਾਨ ਹਿਜ਼ਬੁੱਲਾ ਨੇ ਵੀ ਉਸ ਦਾ ਸਾਥ ਦਿੰਦੇ ਹੋਏ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਹਿਜ਼ਬੁੱਲਾ ਨੂੰ ਈਰਾਨ ਸਮਰਥਨ ਅੱਤਵਾਦੀ ਸੰਗਠਨ ਕਿਹਾ ਜਾਂਦਾ ਹੈ।