ਨਿਊਯਾਰਕ ‘ਚ ਯਹੂਦੀਆਂ ਦਾ ਕਤਲ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਕੈਨੇਡਾ ‘ਚ ਪਾਕਿਸਤਾਨੀ ਮੂਲ ਦੇ ਸ਼ੱਕੀ ਦੀ ਗ੍ਰਿਫਤਾਰੀ   👉ਕੈਨੇਡਾ ‘ਚ ਸਮਲਿੰਗੀ ਦੇ ਅਧਾਰ ‘ਤੇ ਰਿਫਿਊਜੀ ਅਪਲਾਈ ਕੀਤਾ ਸੀ 

ਨਿਊਯਾਰਕ ‘ਚ ਯਹੂਦੀਆਂ ਦਾ ਕਤਲ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਕੈਨੇਡਾ ‘ਚ ਪਾਕਿਸਤਾਨੀ ਮੂਲ ਦੇ ਸ਼ੱਕੀ ਦੀ ਗ੍ਰਿਫਤਾਰੀ  👉ਕੈਨੇਡਾ ‘ਚ ਸਮਲਿੰਗੀ ਦੇ ਅਧਾਰ ‘ਤੇ ਰਿਫਿਊਜੀ ਅਪਲਾਈ ਕੀਤਾ ਸੀ 

ਟੋਰਾਂਟੋ (PN MEDIA) – ਕੈਨੇਡਾ RCMP ਵੱਲੋਂ ਪਾਕਿਸਤਾਨ ਦੇ ਨਾਗਰਿਕ ਸ਼ਾਹਜ਼ੇਬ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ‘ਤੇ ਦੋਸ਼ ਲੱਗੇ ਹਨ ਕਿ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ 7 ਅਕਤੂਬਰ ਨੂੰ ਵੱਡੀ ਗਿਣਤੀ ‘ਚ ਯਹੂਦੀ ਲੋਕਾਂ ਦਾ ਕਤਲ ਕਰਨ ਦੀ ਸਾਜਿਸ਼ ਰਚ ਰਿਹਾ ਸੀ । ਕੈਨੇਡਾ ‘ਚ ਉਸਨੇ ਸਮਲਿੰਗੀ ਦੇ ਅਧਾਰ ‘ਤੇ ਰਿਫਿਊਜੀ ਅਪਲਾਈ ਕੀਤਾ ਹੋਇਆ ਹੈ ।

ਅਮਰੀਕਾ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਲਈ ਫਜ਼ਲ ਦੀ ਹਵਾਲਗੀ ਮੰਗੀ ਜਾਵੇਗੀ । ਦੱਸਣਯੋਗ ਹੈ ਕਿ ਪਾਕਿਸਤਾਨ ‘ਚ ਸਮਲਿੰਗੀ ਹੋਣਾ ਵਰਜਿਤ ਹੈ ਅਤੇ ਫਜ਼ਲ ਨੇ ਇਸ ਅਧਾਰ ‘ਤੇ ਕੈਨੇਡਾ ‘ਚ ਰਿਫਿਊਜੀ ਅਪਲਾਈ ਕੀਤਾ ਸੀ । ਉਸਦੇ ਟੋਰਾਂਟੋ ਸਥਿੱਤ ਵਕੀਲ ਫਜ਼ਲ ਕਾਦਿਰ ਨੇ ਦੱਸਿਆ ਕਿ ਖਾਨ ਨੇ ਉਸਦੇ ਸਾਹਮਣੇ ਕਦੇ ਕੱਟੜ ਵਿਚਾਰ ਨਹੀਂ ਦਿਖਾਏ।

(ਗੁਰਮੁੱਖ ਸਿੰਘ ਬਾਰੀਆ)

Canada