ਸਿੱਖਾਂ ਵੱਲੋਂ ਅਲਬਰਟਾ ‘ਚ ਐਮ.ਪੀ ਚੰਦਰ ਆਰੀਆ ਦਾ ਭਾਰੀ ਵਿਰੋਧ  👉ਅਲਬਰਟਾ ਅਤੇ ਐਡਮਿੰਟਨ ਦੇ ਸਮਾਗਮ ਰੱਦ ਕਰਨੇ ਪਏ 

ਟੋਰਾਂਟੋ (PN MEDIA)- ਅਲਬਰਟਾ ‘ਚ ਐਮ.ਪੀ ਚੰਦਰ ਆਰੀਆ ਦਾ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਹੈ ਜਿਸ ਕਾਰਨ ਚੰਦਰ ਆਰੀਆ ਨੂੰ ਅਲਬਰਟਾ ਦੇ ਐਡਮਿੰਟਨ ਅਤੇ ਕੈਲਗਰੀ ਦੇ ਪ੍ਰੋਗਰਾਮ ਰੱਦ ਕਰਨੇ ਹਨ ।

ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਚੰਦਰ ਆਰੀਆ ਅਕਸਰ ਭੜਕਾਊ ਕਿਸਮ ਦੇ ਬਿਆਨ ਦਿੰਦੇ ਹਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਏਅਰ-ਇੰਡੀਆ ਕਾਂਡ ਦੀ ਦੁਬਾਰਾ ਜਾਂਚ ਲਈ ਪਾਈ ਗਈ ਪਟੀਸ਼ਨ ਨੂੰ ਚੰਦਰ ਆਰੀਆ ਗਾਰਬੇਜ਼ ਦੱਸਦੇ ਹਨ ।

ਦੱਸਣਯੋਗ ਹੈ ਕਿ ਬੀ.ਸੀ. ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਇੱਕ ਪਟੀਸ਼ਨ ਚਲਾਈ ਗਈ ਹੈ ਜਿਸ ‘ਚ ਮੰਗ ਕੀਤੀ ਗਈ ਹੈ ਏਅਰ ਇੰਡੀਆ ਬੰਬ ਕਾਂਡ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਘਿਨੌਣੀ ਕਾਰਵਾਈ ਪਿੱਛੇ ਅਸਲ ‘ਚ ਕਿਹੜੀ ਧਿਰ ਸ਼ਾਮਿਲ ਸੀ ।

(ਗੁਰਮੁੱਖ ਸਿੰਘ ਬਾਰੀਆ)

Canada