ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਕੱਟ ਲਗਾਉਣ ਲਈ ਕਿਊਬੈੱਕ ਸਰਕਾਰ ਅੱਜ ਬਿੱਲ ਪੇਸ਼ ਕਰੇਗੀ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਕੱਟ ਲਗਾਉਣ ਲਈ ਕਿਊਬੈੱਕ ਸਰਕਾਰ ਅੱਜ ਬਿੱਲ ਪੇਸ਼ ਕਰੇਗੀ । ਪਿੱਛਲੇ ਦੋ ਸਾਲਾਂ ‘ਚ ਸੂਬੇ ‘ਚ ਕੱਚੇ ਲੋਕਾਂ ਦੀ ਗਿਣਤੀ 3 ਲੱਖ ਤੋਂ ਵੱਧ ਕਿ 6 ਲੱਖ ਤੱਕ ਪੁੱਜ ਗਈ ਹੈ , ਇਨ੍ਹਾਂ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸਵਾ ਲੱਖ ਦੇ ਕਰੀਬ ਹੈ ।

ਕਿਊਬੈੱਕ ਸਰਕਾਰ ਅੱਜ ਦਾ ਬਿੱਲ ਪਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਂਉਦੇ ਸਾਲਾਂ ‘ਚ ਗਿਣਤੀ ਘੱਟ ਕਰਨ ਲਈ ਵਿਸ਼ੇਸ਼ ਸੰਵਿਧਾਨਕ ਸ਼ਕਤੀਆਂ ਹਾਸਲ ਕਰਨਾ ਚਾਹੁੰਦੀ ਹੈ ।

ਕਿਊਬੈੱਕ ਦੇ ਇਮੀਗਰੇਸ਼ਨ ਮੰਤਰੀ ਜੀਨ-ਫਰੈੰਕੁਆਇਸ ਨੇ ਦੱਸਿਆ ਹੈ ਕਿ ਹੁਣ ਸੂਬੇ ਵੱਲੋਂ ਭਵਿੱਖ ‘ਚ ਸੂਬੇ ‘ਚ ਲੋੜ ਵਾਲੇ ਖੇਤਰਾਂ , ਸਿੱਖਿਆ ਨਾਲ ਜੁੜੇ ਹਾਲਾਤ ਅਤੇ ਸਿੱਖਿਆ ਪ੍ਰੋਗਰਾਮਾਂ ਦੀ ਲੋੜ ਅਤੇ ਪੱਧਰ ਅਨੁਸਾਰ ਹੀ ਕੱਚੇ ਕਾਮਿਆਂ ਦੀ ਇਮੀਗਰੇਸ਼ਨ ਨੂੰ ਨਿਰਧਾਰਿਤ ਕਰੇਗੀ ।

(ਗੁਰਮੁੱਖ ਸਿੰਘ ਬਾਰੀਆ)