T.D ਬੈੰਕ ‘ਚ 18.3 ਟਿਰੀਲਅਨ ਦਾ ਘੁਸਪੈਠ ਕਰ ਗਏ ਮਨੀ ਲਾਂਡਰਿੰਗ ਵਾਲੇ

TD ਬੈਂਕ ਦੇ ਅਮਰੀਕਨ ਕੰਮ-ਕਾਜ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡਰੱਗ ਦਾ ਧੰਦਾ ਕਰਨ ਵਾਲੇ ਵੱਡੇ ਗਿਰੋਹ (ਡਰੱਗ ਕਾਰਟੈਲ) ਮਨੀ ਲਾਂਡਰਿੰਗ ਕਰਦੇ ਰਹੇ। TD ਬੈਂਕ ਦੇ ਵੱਡੇ ਅਧਿਕਾਰੀ ਆਪਣੇ ਨੱਕ ਹੇਠ ਹੋ ਰਹੇ ਇਸ ਅਪਰਾਧ ਨੂੰ ਫੜਨ ਵਿੱਚ ਨਾਕਾਮਯਾਬ ਰਹੇ। ਹੁਣ ਅਮਰੀਕਾ ‘ਚ ਹੋਈ ਜਾਂਚ ਤੋਂ ਬਾਅਦ TD ਬੈਂਕ ਨੇ ਆਪਣਾ ਦੋਸ਼ ਕਬੂਲਦਿਆਂ $3 ਬਿਲੀਅਨ ਜੁਰਮਾਨਾ ਅਮਰੀਕਨ ਨਿਆਂ ਵਿਭਾਗ ਨੂੰ ਅਦਾ ਕਰਨ ਲਈ ਸਹਿਮਤੀ ਦੇ ਦਿੱਤੀ ਹੈ।

 

TD ਬੈਂਕ ਗਾਹਕਾਂ ਵਲੋਂ ਕੀਤੇ ਜਾਂਦੇ ਲੈਣ-ਦੇਣ ਵਿੱਚ $18.3 ਟ੍ਰਿਲੀਅਨ ਦੀ ਨਿਗਰਾਨੀ ਕਰਨ ਵਿੱਚ ਅਸਫਲ ਰਿਹਾ, ਜਿਸ ਨਾਲ ਤਿੰਨ ਮਨੀ ਲਾਂਡਰਿੰਗ ਨੈੱਟਵਰਕਾਂ ਨੂੰ ਬੈਂਕ ਵਿੱਚ ਖਾਤਿਆਂ ਰਾਹੀਂ $670 ਮਿਲੀਅਨ ਤੋਂ ਵੱਧ ਟ੍ਰਾਂਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ।

 

ਜਾਪਦਾ ਹੈ ਕਿ ਇਹ ਜੁਰਮਾਨਾ ਇਨ੍ਹਾਂ ਅਧਿਕਾਰੀਆਂ ਨੂੰ ਜੇਲ੍ਹ ਯਾਤਰਾ ਤੋਂ ਬਚਾ ਲਵੇਗਾ।

 

  1. -ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ