ਰਘਬੀਰ ਸਿੰਘ ਭਰੋਵਾਲ ਦਾ ਲਾਈਸੈਂਸ ਪੱਕਿਆਂ ਰੱਦ, ਹੋਏ ਭਾਰੀ ਜ਼ੁਰਮਾਨੇ
ਬ੍ਰਿਟਿਸ਼ ਕੋਲੰਬੀਆ ਦੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੀ ਅਨੁਸ਼ਾਸਨ ਕਮੇਟੀ ਨੇ ਰਘਬੀਰ ਸਿੰਘ ਭਰੋਵਾਲ ਦੇ ਇਮੀਗ੍ਰੇਸ਼ਨ ਕੰਸਲਟੈੰਟ ਦੇ ਲਾਈਸੈਂਸ ਨੂੰ ਲਗਾਤਾਰ ਕੀਤੀਆਂ ਜਾ ਰਹੀਆਂ ਬੇਇਮਾਨੀਆਂ ਅਤੇ ਫ਼ਰਾਡ ਕਰਕੇ ਪੱਕਿਆਂ ਖਤਮ ਕਰਨ ਦਾ ਹੁਕਮ ਦਿੱਤਾ ਹੈ ਅਤੇ ਨਾਲ ਹੀ ਹੁਕਮ ਦਿੱਤਾ ਹੈ ਕਿ ਉਹ ਆਪਣੇ ਦੋ ਸਾਬਕਾ ਗਾਹਕਾਂ ਨੂੰ ਕੁੱਲ $68,875 ਦੀ ਮੁਆਵਜ਼ਾ ਰਾਸ਼ੀ ਅਦਾ ਕਰੇ ਅਤੇ ਇੱਕ ਹੋਰ ਸਲਾਹਕਾਰ ਨਾਲ ਕੰਮ ਕਰੇ ਕਿ ਤੀਜਾ ਕਿੰਨਾ ਬਕਾਇਆ ਹੈ। ਅਦਾਲਤ ਨੇ ਉਸ ਨੂੰ $50,000 ਦਾ ਜੁਰਮਾਨਾ ਵੀ ਕੀਤਾ ਹੈ ਅਤੇ ਭੈਰੋਵਾਲ ਨੂੰ ਕਾਨੂੰਨੀ ਖਰਚਿਆਂ, ਜਾਂਚ ਅਤੇ ਸੁਣਵਾਈ ਦੀਆਂ ਫੀਸਾਂ ਲਈ ਰੈਗੂਲੇਟਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ $63,790 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ