–ਇਜ਼ਰਾਈਲ ਅਤੇ ਫ਼ਲਸਤੀਨ ਦੇ ਵਿਵਾਦ ਦਾ ਇਤਿਹਾਸ—

👉 400 ਬੀ.ਸੀ. ਤੋਂ ਹੀ ਫਲਸਤੀਨ ਨਾਂਅ ਦੇ ਵਿਸ਼ਾਲ ਖੇਤਰ ‘ਚ ਤਿੰਨ ਕੌਮਾਂ ਰਹਿੰਦੀਆਂ ਸਨ : ਯਹੂਦੀ , ਮੁਸਲਮਾਨ ਅਤੇ ਇਸਾਈ
👉 ਇਸ ਖੇਤਰ ਦਾ ਪ੍ਰਮੁੱਖ ਸ਼ਹਿਰ ਯੇਰੂਸ਼ਲਮ ਸਾਰੇ ਭਾਈਚਾਰਿਆਂ ਲਈ ਧਾਰਮਿਕ ਅਸਥਾਨਾਂ ਕਰਕੇ ਵਿਸ਼ੇਸ਼ ਮਹੱਤਵ ਰੱਖਦਾ ਹੈ । ਯਹੂਦੀਆਂ ਦੇ ਗੁਰੂ ਅਬਰਾਹਮ ਅਤੇ ਇਸਾਈ ਧਰਮ ਦੇ ਜੀਸਸ ਕਰਾਈਸ ਦੇ ਵਿਸ਼ਵ ਵਿਆਪਕ ਮਹੱਤਵ ਵਾਲੇ ਜਨਮ ਅਸਥਾਨ ਇਥੇ ਹਨ ।
👉ਪਹਿਲੀ ਵਿਸ਼ਵ ਜੰਗ (1915) ਤੱਕ ਇਥੇ (Automan Empire ) ਤੁਰਕਾਂ ਦਾ ਰਾਜ ਸੀ ਅਤੇ ਮੱਧ ਪੂਰਬ ਦਾ ਇਹ ਬਹੁਤ ਵਿਸ਼ਾਲ ਖੇਤਰ ਖਾਲੀ ਪਿਆ ਸੀ।
👉 ਤਿੰਨੇ ਕੌਮਾਂ ਫਲਸਤੀਨ, ਯਹੂਦੀ ਅਤੇ ਅਰਬ ਤੁਰਕ ਮਹਾਂ ਰਾਜ ਖਿਲਾਫ ਆਪਣੀ ਅਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ।
👉ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਬਰਤਾਨਵੀਂ ਗੋਰਿਆਂ ਨੇ ਫਲਸਤੀਨੀਆਂ ਅਤੇ ਯਹੂਦੀਆਂ ਨੂੰ ਤੁਰਕਾਂ ਖਿਲਾਫ ਅਜ਼ਾਦੀ ਲਈ ਭੜਕਾਇਆ ਅਤੇ ਬਰਤਾਨੀਆ ਸਾਮਰਾਜ ਦਾ ਸਾਥ ਦੇਣ ਲਈ ਕਿਹਾ ।
👉1915 ‘ਚ ਪਹਿਲੀ ਵਿਸ਼ਵ ਜੰਗ ‘ਚ ਤੁਰਕ ਸਾਮਰਾਜ ਨੂੰ ਹਰਾਉਣ ਤੋਂ ਬਾਅਦ ਇੱਕ ਸਮਝੌਤੇ ਤਹਿਤ ਬਰਤਾਨੀਆ ਅਤੇ ਫਰਾਂਸ ਨੇ ਇਸ ਵਿਸ਼ਾਲ ਇਲਾਕੇ ‘ਤੇ ਕਬਜ਼ਾ ਕਰ ਲਿਆ ।
👉 ਇਸ ਸਮੇਂ ਦੌਰਾਨ ਹੀ ਨਾਜ਼ੀ ਹਿਲਟਰ ਨੇ ਪੋਲੈਂਡ ‘ਚ ਲੱਖਾਂ ਯਹੂਦੀਆਂ ਦਾ ਕਤਲੇਆਮ ਕੀਤਾ ।
👉 ਦੂਜੀ ਵਿਸ਼ਵ ਜੰਗ ਤੋਂ ਬਾਅਦ ਬਰਤਾਨੀਆ ਸਾਮਰਾਜ ਨੇ ਇਸ ਖੇਤਰ ਤੋਂ ਆਪਣਾ ਕਬਜ਼ਾ ਛੱਡਣ ਦਾ ਐਲਾਨ ਕੀਤਾ
👉ਯਹੂਦੀਆਂ ਦਾ ਵੱਡੀ ਪੱਧਰ ‘ਤੇ ਅਮਰੀਕਾ ‘ਚ ਵਾਸਾ ਹੋਣ ਕਰਕੇ ਅਮਰੀਕਾ ਨੇ ਇਸ ਸਮੇਂ ਯਹੂਦੀਆਂ ਲਈ ਨਵੇਂ ਮੁਲਖ ਦੀ ਵਕਾਲਤ ਕੀਤੀ ।
👉 1948 ‘ਚ ਸੰਯੁਕਤ ਰਾਸ਼ਟਰ ਦੀ ਅਗਵਾਈ ‘ਚ ਇਸ ਵਿਸ਼ਾਲ ਖੇਤਰ ਦੀ
‘ ਦੋ ਰਾਸ਼ਟਰ ਨੀਤੀ’ ਤਹਿਤ ਇਜ਼ਰਾਈਲ ਅਤੇ ਫ਼ਲਸਤੀਨ ‘ਚ 57-43 ਦੀ ਵੰਡ ਕੀਤੀ । ਭਾਵ 57 ਫੀਸਦੀ ਇਜ਼ਰਾਈਲ ਨੂੰ ਅਤੇ 43 ਫੀਸਦੀ ਫ਼ਲਸਤੀਨ ਨੂੰ।
👉 ਸਮਝੌਤੇ ਦੇ ਥੋੜੇ ਸਮੇਂ ਬਾਅਦ ਯਹੂਦੀਆਂ ਨੂੰ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਈਲ ਦੇਸ਼ ਮਿਲ ਗਿਆ ਪਰ ਫਲਸਤੀਨ ਹੱਥ ਮਲਦੇ ਰਹਿ ਗਏ।
👉 ਫਲਸਤੀਨਆਂ ਦੇ ਗੁਹਾਰ ‘ਤੇ ਨੇੜਲੇ ਅਰਬ ਮੁਲਖ ਫਲਸਤੀਨ ਦੀ ਮਦਦ ਲਈ ਆਏ ਪਰ ਅਮਰੀਕਾ ਵਰਗੀ ਵੱਡੀ ਸ਼ਕਤੀ ਦਾ ਸਾਥ ਹੋਣ ਕਰਕੇ ਉਹ ਇਜ਼ਰਾਈਲ ਨੂੰ ਜਿੱਤ ਨਾ ਸਕੇ ਸਗੋਂ ਇਜ਼ਰਾਈਲ ਨੇ ਫਲਸਤੀਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਅਤੇ ਫਲਸਤੀਨੀਆਂ ਨੂੰ ਵੈਸਟ ਬੈੰਕ ਅਤੇ ਗਾਜਾ ਪੱਟੀ ਵੱਲ ਧੱਕ ਦਿੱਤਾ।
👉ਇਜਰਾਈਲ ਨੇ ਸਾਜ਼ਿਸ ਤਹਿਤ ਯਹੂਦੀਆਂ ਦੀ ਅਬਾਦੀ ਵੈਸਟ ਬੈੰਕ ‘ਚ ਵਸਾਉਣੀ ਸ਼ੁਰੂ ਕਰ ਦਿੱਤੀ ਅਤੇ ਕਲੌਨੀਆਂ ਵਸਾਈਆਂ ।
(ਚਲਦਾ)
ਗੁਰਮੁੱਖ ਸਿੰਘ