ਕੈਨੇਡਾ ‘ਚ ਵਧਿਆ ਅਮੀਰੀ-ਗਰੀਬੀ ਦਾ ਪਾੜਾ 👉ਦੇਸ਼ ਦੀ ਸੰਪਤੀ ਦੇ ਦੋ ਤਿਹਾਈ ਹਿੱਸੇ ‘ਤੇ ਕੇਵਲ 20 ਫੀਸਦੀ ਲੋਕਾਂ ਦਾ ਕਬਜ਼ਾ

ਟੋਰਾਂਟੋ (PN MEDIA) – ਕੈਨੇਡਾ ‘ਚ ਅਮੀਰੀ ਗਰੀਬੀ ਦਾ ਪਾੜਾ ਵਧਿਆ- 2024 ਦੇ ਦੂਜੇ ਕੁਆਰਟਰ ਦੇ ਅੰਕੜਿਆਂ ‘ਚ ਦੇਸ਼ ਦੀ ਕੁੱਲ ਸੰਪਤੀ ਦੇ ਦੋ ਤਿਹਾਈ ਹਿੱਸੇ ‘ਤੇ 20 ਫੀਸਦੀ ਲੋਕਾਂ ਦਾ ਕਬਜ਼ਾ ਹੈ । ਦੂਜੇ ਪਾਸੇ 40 ਫੀਸਦੀ ਲੋਕਾਂ ਦੇ ਹਿੱਸੇ ਕੇਵਲ 2.8 ਫੀਸਦੀ ਸੰਪਤੀ ਹੀ ਆਉਂਦੀ ਹੈ ।

ਇੱਕ ਕਿਸਮ ਨਾਲ ਉਪਰ ਦਿੱਤੇ ਅੰਕੜਿਆਂ ਅਨੁਸਾਰ ਅਮਰੀ ਲੋਕਾਂ ਕੋਲ ਘੱਟੋ-ਘੱਟ 3.4 ਮਿਲੀਅਨ ਪ੍ਰਤੀ ਵਿਅਕਤੀ ਸੰਪਤੀ ਹੈ । ਜਾਣਕਾਰੀ ਅਨੁਸਾਰ ਪੈਸੇ ਨਿਵੇਸ਼ ਤੋਂ ਕੇਵਲ ਅਮੀਰ ਵਿਅਕਤੀ ਕਮਾਈ ਕਰ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਮੱਧ ਵਰਗੀ ਵਿਅਕਤੀ ਦੀ ਮੌਜੂਦਾ ਸਮੇਂ ਪੈਸੇ ਦੇ ਨਿਵੇਸ਼ ਦੀ ਸਮਰੱਥਾ ਨਹੀਂ ਹੈ ਭਾਵ ਉਹਨਾਂ ਦਾ ਮਹਿੰਗੇ ਵਿਆਜ਼ ਲੱਕ ਦੱਬਿਆ ਹੋਇਆ ਹੈ ।

ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਮੱਧ ਵਰਗੀ ਲੋਕਾਂ ‘ਤੇ ਅਧਾਰਤ ਨੀਤੀਆਂ ਬਣਾ ਰਹੇ ਹਾਂ ਜਿਵੇਂ ਮੱਧ ਵਰਗੀ ਲੋਕਾਂ ਦੇ ਬੱਚਿਆਂ ਲਈ ਡੈਂਟਲ ਕੇਅਰ ।

(ਗੁਰਮੁੱਖ ਸਿੰਘ ਬਾਰੀਆ)।