ਕਿਚਨਰ ਨੇੜੇ ਗੈਸ ਸਟੇਸ਼ਨ ‘ਤੇ ਗੋਲ਼ੀਆਂ ਮਾਰ ਕਿ ਪੰਜਾਬੀ ਨੌਜਵਾਨ ਦਾ ਕਤਲ

ਓਨਟਾਰੀਓ ਦੇ ਅਮਾਰੈੰਥ ਕਸਬੇ ‘ਚ ਬੀਤੀ 7 ਅਕਤੂਬਰ ਨੂੰ ਮਹਿਕਦੀਪ ਸਿੰਘ (25) ਸਾਲ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰਨ ਦੀ ਖ਼ਬਰ ਹੈ । ਡਫਰਿਨ ਤੋਂ ਓਨਟਾਰੀਓ ਪੁਲਿਸ ਅਨੁਸਾਰ 7 ਅਕਤੂਬਰ ਦੀ ਰਾਤ 11.40 ਵਜੇ ਗੈਸ ਸਟੇਸ਼ਨ ‘ਤੇ ਲੁੱਟ ਖੋਹ ਦੀ ਵਾਰਦਾਤ ਦੌਰਾਨ ਇਹ ਘਟਨਾ ਵਾਪਰੀ ਹੈ ।

ਪੁਲਿਸ ਅਨੁਸਾਰ ਗੋਲੀਆ ਲੱਗਣ ਤੋਂ ਬਾਅਦ ਮਹਿਕਦੀਪ ਸਿੰਘ ਨੂੰ ਗੰਭੀਰ ਹਾਲਤ ‘ਚ.ਨੇੜਲੇ ਹਸਪਤਾਲ ਪਹੁੰਚਾਇਆ ਗਿਆ ਸੀ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮਹਿਕਦੀਪ ਸਿੰਘ ਦੀ ਮੌਤ ਹੋ ਗਈ।

ਹਮਲਾਵਰ ਦਾ ਹੁਲੀਆ ਨੇ ਗੂੜ੍ਹੇ ਰੰਗ ਦੀ ਫਰ ਵਾਲੀ ਜੈਕਟ, ਹੁੱਡਾ, ਕਾਲੀ ਪੈਂਟ ਅਤੇ ਕਾਲੇ ਰੰਗ ਦੇ ਬੂਟ ਪਹਿਨੇ ਹੋਏ ਹਨ ।

ਓਨਟਾਰੀਓ ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ ਅਤੇ ਕੋਈ ਵੀ ਜਾਣਕਾਰੀ ਹੋਣ ਦੀ ਸੂਰਤ ‘ਚ 1888-310-1122 ‘ਤੇ ਫੋਨ ਕਰਨ ਲਈ ਕਿਹਾ ਗਿਆ ਹੈ ।