ਨਵੇਂ ਰੰਗ ’ਚ ਰੰਗਿਆ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਸਲਾਮ ਕਰਦਾ ਜਲ੍ਹਿਆਂਵਾਲਾ ਬਾਗ, ਦੇਖੋ ਤਸਵੀਰਾਂ

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕਰੀਬ ਡੇਢ ਸਾਲ ਤੋਂ ਬੰਦ ਪਏ ਜਲ੍ਹਿਆਂਵਾਲਾ ਬਾਗ ਦੀ ਰੈਨੋਵੇਸ਼ਨ ਕੀਤੀ ਗਈ ਹੈ। ਇਸ ਵਿਚ ਲਾਈਟ ਐਂਡ ਸਾਉਂਡ ਤੇ ਇਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ। ਡਿਜੀਟਲ ਡਾਕੂਮੈਂਟਰੀ ’ਤੇ 80 ਲੋਕ ਬੈਠ ਕੇ ਜਲ੍ਹਿਆਂਵਾਲਾ ਬਾਗ ਮਨੁੱਖੀ ਕਤਲੇਆਮ ਬਾਰੇ ਜਾਣਕਾਰੀ ਲੈਣਗੇ।

ਸ਼ਹੀਦੀ ਖੂਹ ਨੂੰ ਰੇਨੋਵੇਟ ਕੀਤਾ ਗਿਆ ਹੈ। ਖੂਹ ਦੇ ਆਲੇ ਦੁਆਲੇ ਗੈਲਰੀ ਬਣਾਈ ਗਈ ਹੈ, ਜਿਸ ਵਿਚੋ ਖੂਹ ਦੀ ਗਹਿਰਾਈ ਤਕ ਦੇਖਿਆ ਜਾ ਸਕਦਾ ਹੈ, ਜਿਸ ਕੰਧ ’ਤੇ ਗੋਲੀਆਂ ਦੇ ਨਿਸ਼ਾਨ ਲੱਗੇ ਸਨ, ਉਨ੍ਹਾਂ ਨੂੰ ਵੀ ਸੁਰੱਖਿਅਤ ਕੀਤਾ ਗਿਆ ਹੈ। ਜਿਸ ਗਲੀ ਵਿਚੋਂ ਅੰਗਰੇਜ਼ ਬਾਗ ਵਿਚ ਵਡ਼ੇ ਸਨ, ਉਥੇ ਸ਼ਹੀਦਾਂ ਦੀ ਫੋਟੋ ਲਾਈ ਗਈ ਹੈ। ਸ਼ੁੱਕਰਵਾਰ ਨੂੰ ਨਿਗਮ ਕਮਿਸ਼ਨਰ ਐਮਐਸ ਜੱਗੀ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਪਹੁੰਚੇ।