ਜਲੰਧਰ, : ਪੰਜਾਬ ਰੋਡਵੇਜ਼, ਪਨਬਸ ਤੇ ਪੇਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਮੁਲਾਜ਼ਮਾਂ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਰਕਾਰੀ ਬੱਸਾਂ ’ਚ ਮੁਫਤ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ‘ਆਧਾਰ ਕਾਰਡ’ ਦੇ ਨਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤੀ ਹੈ। ਸਰਵਜਨਿਕ ਤੌਕ ’ਤੇ ਕੰਡਕਟਰ ਉੱਚੀ ਆਵਾਜ਼ ’ਚ ਔਰਤਾਂ ਨੂੰ ਆਧਾਰ ਕਾਰਡ ਕਹਿ ਕੇ ਬੱਸ ਤੋਂ ਥੱਲੇ ਉਤਰਨ ਲਈ ਵੀ ਕਹਿ ਦਿੰਦੇ ਹਨ।
ਪੰਜਾਬ ਸਰਕਾਰ ਵੱਲੋ 1 ਅਪ੍ਰੈਲ 2021 ਤੋਂ ਸੂਬੇ ਦੀਆਂ ਔਰਤਾਂ ਲਈ ਪੰਜਾਬ ਖੇਤਰ ’ਚ ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਫ੍ਰੀ ਯਾਤਰਾ ਸੁਵਿਧਾ ਉਪਲਬਧ ਕਰਵਾਈ ਗਈ ਹੈ। ਫ੍ਰੀ ਯਾਤਰਾ ਸੁਵਿਧਾ ਦਾ ਲਾਭ ਲੈਣ ਲਈ ਸਬੰਧਿਤ ਔਰਤ ਯਾਤਰੀ ਨੂੰ ਆਧਾਰ ਕਾਰਡ ਜਾਂ ਹੋਰ ਸਰਕਾਰੀ ਪਛਾਣ ਪੱਤਰ ਦਿਖਾਉਣਾ ਪੈਂਦਾ ਹੈ। ਸਬੰਧਿਤ ਬੱਸ ਕੰਡਕਟਰ ਨੂੰ ਉਕਤ ਪਛਾਣ ਪੱਤਰ ਦੀ ਐਂਟਰੀ ਆਪਣੇ ਰਿਕਾਰਡ ’ਚ ਕਰਨੀ ਪੈਂਦੀ ਹੈ, ਜਿਸ ਨੂੰ ਉਹ ਬੋਝ ਸਮਝਦੇ ਹਨ।