ਹੁਸ਼ਿਆਰਪੁਰ ਦੇ ਪਿੰਡ ਬਾਦੋਵਾਲ ‘ਚ ਅਣਪਛਾਤੇ ਵਿਅਕਤੀ ਦੀ ਖੇਤਾਂ ‘ਚੋਂ ਮਿਲੀ ਲਾਸ਼

 ਨਸਰਾਲਾ : ਪਿੰਡ ਬਾਦੋਵਾਲ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਨਸਰਾਲਾ ਪੁਲਿਸ ਦੇ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿੰਡ ਬਾਦੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਕਿਸੇ ਵਿਅਕਤੀ ਦੀ ਖੇਤਾਂ ‘ਚ ਲਾਸ਼ ਪਈ ਹੈ। ਨਸਰਾਲਾ ਪੁਲਿਸ ਨੇ ਰਾਤ 8 ਵਜੇ ਦੇ ਕਰੀਬ ਪਹੁੰਚ ਕੇ ਤਫਤੀਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 45 ਸਾਲ ਦੇ ਕਰੀਬ ਕੱਦ 5 ਫੁੱਟ 7 ਇੰਚ ਹੈ ਜੋ ਕਿ ਸਿਰ ਤੋ ਮੋਨਾ ਹੈ ਤੇ ਉਸ ਨੇ ਨੀਲੇ ਰੰਗ ਦੀ ਪੈਂਟ ਤੇ ਚੈਕਦਾਰ ਕਮੀਜ ਪਾਈ ਹੋਈ ਸੀ, ਜਿਸ ਦੀ ਕੋਈ ਵੀ ਪਛਾਣ ਨਹੀ ਹੋ ਸਕੀ ਸੀ ਜਿਸ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ 72 ਘੰਟੇ ਲਈ ਰੱਖ ਦਿੱਤਾ ਗਿਆ ਹੈ।