ਵੈਨਕੂਵਰ-ਕੈਨੇਡਾ ਤੇ ਭਾਰਤ ਦੇ ਕੂਟਨੀਤਕ ਰਿਸ਼ਤਿਆਂ ਵਿਚ ਤਲਖੀ ਵਧਣ ਨਾਲ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੂੰ ਕੌਂਸੁਲੇਟ ਦਫ਼ਤਰੀ ਕੰਮਾਂ ਵਿਚ ਹੋਰ ਦੇਰੀ ਹੋਣ ਦਾ ਡਰ ਸਤਾਉਣ ਲੱਗਾ ਹੈ। ਕੈਨੇਡੀਅਨ ਨਾਗਰਿਕਤਾ ਲੈਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਕੈਨੇਡੀਅਨ ਪਾਸਪੋਰਟ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਰੱਦ ਕਰਾਉਣ ਲਈ ਤਿੰਨ ਹਫਤੇ ਪਹਿਲਾਂ ਅਪਲਾਈ ਕੀਤਾ ਸੀ ਪਰ ਅੱਜ ਤੱਕ ਵੀ ਉਸ ਦਾ ਪਾਸਪੋਰਟ ਰੱਦ ਹੋ ਕੇ ਨਹੀਂ ਆਇਆ, ਜਦ ਕਿ ਚਾਰ ਪੰਜ ਸਾਲ ਪਹਿਲਾਂ ਇਹੀ ਕੰਮ ਤਿੰਨ ਦਿਨਾਂ ਵਿੱਚ ਹੋ ਜਾਂਦਾ ਸੀ। ਓਸੀਆਈ ਲੈਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਕੌਂਸੁਲੇਟ ਦਫਤਰ ਵਿੱਚ ਆਊਟਸੋਰਸ ਏਜੰਸੀ ਕਰਕੇ ਭ੍ਰਿਸ਼ਟਾਚਾਰ ਵਰਗਾ ਮਹੌਲ ਬਣ ਗਿਆ ਹੈ। ਏਜੰਸੀ ਮੁਲਾਜ਼ਮ ਬਾਹਰੋਂ ਲਿਆਂਦੀ ਫੋਟੋ ’ਚ ਨੁਕਸ ਕੱਢ ਕੇ ਉਨ੍ਹਾਂ ਨੂੰ ਮਹਿੰਗੇ ਮੁੱਲ ਫੋਟੋ ਖਿਚਾਉਣ ਲਈ ਮਜਬੂਰ ਕਰਦੇ ਹਨ।
ਕੂਟਨੀਤਕ ਟਕਰਾਅ ’ਚ ਪਿਸਣ ਲੱਗੇ ਭਾਰਤੀ ਮੂਲ ਦੇ ਕੈਨੇਡੀਅਨ
