ਟੋਰਾਂਟੋ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਂਚ ਕਮਿਸ਼ਨ ਅੱਗੇ ਕਿਹਾ ਹੈ ਕਿ ਉਨ੍ਹਾਂ ਨੂੰ ਅਹਿਮ ਖੁਫੀਆ ਰਿਪੋਰਟਾਂ ਮਿਲੀਆਂ ਹਨ ਕਿ ਕਜ਼ੰਰਵੇਟਿਵ ਪਾਰਟੀ ਦੇ ਨੇਤਾਵਾਂ ਅਤੇ ਮੈਂਬਰਾਂ ਦੀ ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਸ਼ੱਕੀ ਭੂਮਿਕਾ ਰਹੀ ਹੈ ਅਤੇ ਪੀਅਰ ਪੋਲੀਏਵਰ ਰਾਸ਼ਟਰੀ ਸੁਰੱਖਿਆ ਜਾਂਚ ਤੋਂ ਇਨਕਾਰ ਕਰਨ ਲਈ ਜਿੰਮੇਵਾਰ ਹਨ ਕਿ ਉਹਨਾਂ ਦੇ ਪਾਰਟੀ ਮੈਂਬਰਾਂ ਦੀਆਂ ਇਸ ਪ੍ਰਤੀ ਕੀ ਗਤੀਵਿਧੀਆਂ ਰਹੀਆਂ ਹਨ।
ਉਹਨਾਂ ਨੇ ਅੱਜ ਕੈਨੇਡਾ ‘ਚ ਬੀਤੇ ਸਮੇਂ ਦੌਰਾਨ ਰੂਸ , ਚੀਨ ਅਤੇ ਭਾਰਤ ਦੀ ਦਖਲਅੰਦਾਜ਼ੀ ਸੰਬੰਧੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਅੱਗੇ ਦੂਜੀ ਵਾਰ ਪੇਸ਼ ਹੁੰਦਿਆਂ ਕਿਹਾ ਹੈ ਉਹਨਾਂ ਕੋਲ ਕਜ਼ੰਰਵੇਟਿਵ ਆਗੂਆਂ ਦੇ ਨਾਮ ਅਤੇ ਸਬੂਤ ਮੌਜੂਦ ਹਨ ਜੋਲ ਵਿਦੇਸ਼ੀ ਦਖਲਅੰਦਾਜ਼ੀ ‘ਚ ਵਿਦੇਸ਼ੀ ਸਰਕਾਰਾਂ ਨਾਲ ਰਲੇ ਹੋਏ ਸਨ ।
(ਗੁਰਮੁੱਖ ਸਿੰਘ ਬਾਰੀਆ)