ਨਵੀਂ ਦਿੱਲੀ : ਜਹਾਜ਼ ਕੰਪਨੀ ਸਪਾਈਸਜੈੱਟ ਨੇ ਗਵਾਲਿਅਰ ਤੇ ਭਾਵਨਗਰ ਵਰਗੀਆਂ 14 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ। ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਨਵੀਂ ਦਿੱਲੀ ’ਚ 14 ਉਡਾਣਾਂ ’ਚੋ ਇਕ ਭਾਵਨਗਰ-ਦਿੱਲੀ ਉਡਾਣ ਨੂੰ ਹਰੀ ਝੰਡੀ ਦਿਖਾਈ।
ਸਪਾਈਸਜੈੱਟ ਦੇ ਚੇਅਰਮੈਨ ਤੇ ਪ੍ਰਬੰਧਕ ਨਿਦੇਸ਼ਕ ਅਜੈ ਸਿੰਘ ਨੇ ਇਕ ਬਿਆਨ ’ਚ ਕਿਹਾ ਕਿ ਖੇਤਰੀ ਸੰਪਰਕ ਵਧਾਉਣ ਤੇ ਛੋਟੇ ਸ਼ਹਿਰਾਂ ਨੂੰ ਦੇਸ਼ਾਂ ਦੇ ਹਵਾਬਾਜ਼ੀ ਨਕਸ਼ੇ ’ਤੇ ਲਿਆਉਣ ਲਈ ਸਾਡੀ ਵਚਨਬੱਧਤਾ ਦੇ ਤੌਰ ’ਤੇ ਸਪਾਈਸਜੈੱਟ 14 ਨਵੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ’ਚ ਭਾਵਨਗਰ-ਦਿੱਲੀ, ਭਾਵਨਗਰ-ਸੂਰਜ, ਗਵਾਲਿਅਰ-ਜੈਪੁਰ, ਕਿਸ਼ਨਗੜ੍ਹ, ਮੁੰਬਈ, ਪੂਣੇ-ਤਿਰੂਪਤੀ ਤੇ ਵਾਰਾਣਸੀ-ਦੇਹਰਾਦੂਨ ਦੀ ਪਹਿਲੀ ਉਡਾਣ ਹੈ।