ਤਾਲਿਬਾਨ ਵੱਲੋਂ ਪਹਿਲਾਂ ਫ਼ਤਵਾ ਜਾਰੀ, ਕੁੜੀਆਂ ਦਾ ਮੁੰਡਿਆਂ ਨਾਲ ਇਕ ਕਲਾਸ ‘ਚ ਪੜ੍ਹਨਾ ਬੰਦ

ਤਾਲਿਬਾਨ ਵੱਲੋਂ ਪਹਿਲਾਂ ਫ਼ਤਵਾ ਜਾਰੀ, ਕੁੜੀਆਂ ਦਾ ਮੁੰਡਿਆਂ ਨਾਲ ਇਕ ਕਲਾਸ ‘ਚ ਪੜ੍ਹਨਾ ਬੰਦ

 ਤਾਲਿਬਾਨ ਵੱਲੋਂ ਪਹਿਲਾਂ ਫ਼ਤਵਾ ਜਾਰੀ ਕਰ ਦਿੱਤਾ ਗਿਆ ਹੈ। ਖ਼ਾਮਾ ਨਿਊਜ਼ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਹੇਰਾਤ ਪ੍ਰਾਂਤ ‘ਚ ਤਾਲਿਬਾਨ ਅਧਿਕਾਰੀਆਂ ਨੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤਾ ਹੈ ਕਿ ਕੁੜੀਆਂ ਨੂੰ ਹੁਣ ਮੁੰਡਿਆਂ ਨਾਲ ਇਕ ਹੀ ਜਮਾਤ ‘ਚ ਨਹੀਂ ਬੈਠਣ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਲੈਕਚਰਾਰਾਂ, ਪ੍ਰਾਈਵੇਟ ਸੰਸਥਾਵਾਂ ਦੇ ਮਾਲਕਾਂ ਤੇ ਤਾਲਿਬਾਨ ਅਧਿਕਾਰੀਆਂ ਦੇ ਵਿਚਕਾਰ ਤਿੰਨ ਘੰਟੇ ਦੀ ਬੈਠਕ ‘ਚ ਕਿਹਾ ਗਿਆ ਕਿ ਸਹਿ-ਸਿੱਖਿਆ ਜਾਰੀ ਰੱਖਣ ਦਾ ਕੋਈ ਵਿਕਲਪ ਤੇ ਕੋਈ ਉਚਿਤਤਾ ਨਹੀਂ ਹੈ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ।

ਅਫ਼ਗਾਨਿਸਤਾਨ ‘ਚ ਸਹਿ-ਸਿੱਖਿਆ ਤੇ ਵੱਖ-ਵੱਖ ਜਮਾਤਾਂ ਦਾ ਮਿਕਸ ਸਿਸਟਮ ਹੈ, ਜਿਸ ‘ਚ ਵੱਖ-ਵੱਖ ਜਮਾਤਾਂ ਸੰਚਾਲਿਤ ਕਰਨ ਵਾਲੇ ਸਕੂਲ ਹਨ, ਜਦਕਿ ਦੇਸ਼ ਭਰ ਦੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ ਤੇ ਸੰਸਥਾਨਾਂ ‘ਚ ਸਹਿ-ਸਿੱਖਿਆ ਲਾਗੂ ਕੀਤੀ ਜਾਂਦੀ ਹੈ।

International