ਟੋਰਾਂਟੋ/ਜੀਟੀਏ ਨੌਰਥ ਯੌਰਕ ਵਿੱਚ ਚੱਲੀ ਗਲੀ, 2 ਜ਼ਖ਼ਮੀ

ਟੋਰਾਂਟੋ, 24 ਅਗਸਤ  : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਨੌਰਥ ਯੌਰਕ ਵਿੱਚ ਚੱਲੀ ਗਲੀ ਤੋਂ ਬਾਅਦ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਰਾਤੀਂ 10:05 ਵਜੇ ਦੇ ਨੜੇ ਤੇੜੇ ਖਬਰ ਮਿਲੀ ਤੇ ਉਹ ਵਿਲਸਨ ਐਵਨਿਊ ਤੇ ਜੇਨ ਸਟਰੀਟ ਉੱਤੇ ਵਾਪਰੇ ਇਸ ਗੋਲੀ ਕਾਂਡ ਦਾ ਮੁਆਇਨਾ ਕਰਨ ਮੌਕੇ ਉੱਤੇ ਪਹੁੰਚੇ। ਮੌਕੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਨੂੰ ਗੋਲੀ ਲੱਗੀ ਸੀ। ਇੱਕ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਸੀ ਜਦਕਿ ਦੂਜੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਸੀ, ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੋਵੇਂ ਵਿਅਕਤੀ ਆਪਣੇ 30ਵਿਆਂ ਵਿੱਚ ਸਨ। ਇਸ ਸਬੰਧ ਵਿੱਚ ਹੋਰ ਕੋਈ ਜਾਣਕਾਰੀ ਜਾਂਚਕਾਰਾਂ ਵੱਲੋਂ ਜਾਰੀ ਨਹੀਂ ਕੀਤੀ ਗਈ।