ਅਫ਼ਗ਼ਾਨਿਸਤਾਨ ਤੋਂ ਆਏ 78 ਲੋਕਾਂ ’ਚੋਂ 16 ਨੂੰ ਕਰੋਨਾ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਲਿਆਉਣ ਵਾਲੇ ਤਿੰਨ ਸਿੱਖ ਵੀ ਸ਼ਾਮਲ

ਨਵੀਂ ਦਿੱਲੀ

ਅਫ਼ਗ਼ਾਨਿਸਤਾਨ ਤੋਂ ਵਾਪਸ ਆਏ 78 ਲੋਕਾਂ ਵਿੱਚੋਂ 16 ਕਰੋਨਾ ਪਾਜ਼ੇਟਿਵ ਨਿਕਲੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਵਾਲੇ ਤਿੰਨ ਸਿੱਖ ਵੀ ਇਨ੍ਹਾਂ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਉਨ੍ਹਾਂ ਨੂੰ ਮਿਲੇ। ਜਾਣਕਾਰੀ ਦੇ ਅਨੁਸਾਰ ਸਾਰੇ 78 ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਕਾਬੁਲ ਏਅਰਪੋਰਟ ਨੂੰ ਛੱਡਣ ਦੇ ਬਾਅਦ ਜਿਨ੍ਹਾਂ ਦੇਸ਼ਾਂ ਵਿੱਚ ਇਹ ਲੋਕ ਗਏ ਹਨ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਕਰੋਨਾ ਕੇਸਾਂ ਵਿੱਚ ਵਾਧਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।