ਅਫ਼ਗਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਨੂੰ ਕਾਬੁਲ ਵਿੱਚੋਂ ਸੁਰੱਖਿਅਤ ਕੱਢਿਆ

ਅਫ਼ਗਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਨੂੰ ਕਾਬੁਲ ਵਿੱਚੋਂ ਸੁਰੱਖਿਅਤ ਕੱਢਿਆ

ਕਾਬੁਲ:ਅਫ਼ਗਾਨਿਸਤਾਨ ਦੀ ਮਹਿਲਾ ਕੌਮੀ ਫੁਟਬਾਲ ਟੀਮ ਦੀਆਂ ਖਿਡਾਰਨਾਂ ਨੂੰ ਅੱਜ ਕਾਬੁਲ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਖਿਡਾਰਨਾਂ ਉਨ੍ਹਾਂ 75 ਤੋਂ ਵੱਧ ਲੋਕਾਂ ਦੇ ਸਮੂਹ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਮੰਗਲਵਾਰ ਨੂੰ ਕਾਬੁਲ ਤੋਂ ਜਹਾਜ਼ ਰਾਹੀਂ ਲਿਆਂਦਾ ਗਿਆ। ਇਨ੍ਹਾਂ   ਖਿਡਾਰਨਾਂ ਨੂੰ ਫੁਟਬਾਲ ਯੂਨੀਅਨ ‘ਫਿਫਪਰੋ’ ਦੀ ਮਦਦ ਨਾਲ ਉਥੋਂ ਕੱਢਿਆ ਗਿਆ। ਟੀਮ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਾਬੁਲ ਤੋਂ ਕੱਢਣ ਲਈ ਆਸਟਰੇਲਿਆਈ ਸਰਕਾਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਦਾ ਗਠਨ 2007 ਵਿੱਚ ਕੀਤਾ ਗਿਆ ਸੀ। ਤਾਲਿਬਾਨ ਦੇ ਰਾਜ ਦੌਰਾਨ ਔਰਤਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ।

International Sports