ਨਵੀਂ ਦਿੱਲੀ : ਕਰੀਬ 20 ਸਾਲ ਬਾਅਦ ਅਫ਼ਗਾਨਿਸਤਾਨ ’ਤੇ ਤਾਲਿਬਾਨ ਨੇ ਇਕ ਵਾਰ ਫਿਰ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ’ਚ ਰਹਿਣ ਵਾਲੇ ਲੋਕ ਡਰੇ ਹੋਏ ਹਨ ਅਤੇ ਮੁਲਕ ਛੱਡ ਕੇ ਜਾਣਾ ਚਾਹੁੰਦੇ ਹਨ। ਹਜ਼ਾਰਾਂ ਲੋਕ ਤਾਂ ਮੁਲਕ ਛੱਡ ਕੇ ਜਾ ਵੀ ਚੁੱਕੇ ਹਨ। ਉਥੇ ਹੀ ਜੋ ਲੋਕ ਉਥੇ ਰਹਿ ਗਏ ਹਨ, ਉਹ ਖ਼ੌਫ਼ ਦੇ ਸਾਏ ਹੇਠ ਜ਼ਿੰਦਗੀ ਜੀਅ ਰਹੇ ਹਨ। ਇਸੀ ਦੌਰਾਨ ਹਾਲ ਹੀ ’ਚ ਅਫ਼ਗਾਨਿਸਤਾਨ ਦੇ ਇਕ ਫੇਮਸ ਸਿੰਗਰ Habibullah Shabab ਦੀ ਇਕ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਸਬਜ਼ੀ ਵੇਚਦੇ ਨਜ਼ਰ ਆ ਰਹੇ ਹਨ। ਇਸ ਫੋਟੋ ਦੇ ਨਾਲ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ Habibullah Shabab ਨੇ ਸਿੰਗਿੰਗ ਛੱਡ ਕੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ।
Taliban ਦੇ ਡਰ ਕਾਰਨ ਸਿੰਗਿੰਗ ਛੱਡ ਕੇ ਸਬਜ਼ੀਆਂ ਵੇਚਣ ਲੱਗੇ ਅਫ਼ਗਾਨੀ ਸਿੰਗਰ Habibullah Shabab, ਬੋਲੇ – ‘ਹੁਣ ਨਹੀਂ ਗਾਉਣਾ ਚਾਹੁੰਦਾ’
