ਅਮਰੀਕਾ ਨੇ ਕਾਬੁਲ ਏਅਰਪੋਰਟ ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਹਟਣ ਲਈ ਕਿਹਾ, ਹੋ ਸਕਦੈ ਅੱਤਵਾਦੀ ਹਮਲਾ

ਵਾਸਿੰਗਟਨ, ਏਐੱਨਆਈ : ਅਮਰੀਕਾ ਨੇ ਅਫ਼ਗ਼ਾਨਿਸਤਾਨ ਏਅਰਪੋਰਟ ਦੇ ਬਾਹਰ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਕਿਤੇ ਸੁਰੱਖਿਅਤ ਸਥਾਨ ’ਤੇ ਚੱਲੇ ਜਾਣ ਨੂੰ ਕਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਏਅਰਪੋਰਟ ਦੇ ਬਾਹਰ ਖੜ੍ਹੇ ਅਮਰੀਕੀਆਂ ’ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਲਈ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗ਼ਾਨਿਸਤਾਨ ’ਚ ਮੌਜੂਦ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ।

ਕਾਬੁਲ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਜੋ ਵੀ ਜੋ ਵੀ ਏਅਰਪੋਰਟ ਕੇ ਏਬੇ ਗੇਟ, ਪੂਰਬੀ ਗੇਟ ਤੇ ਉੱਤਰੀ ਗੇਟ ’ਤੇ ਮੌਜੂਦ ਹਨ ਉਹ ਤੁਰੰਤ ਉੱਥੋਂ ਹਟ ਜਾਣ। ਦੱਸਣਯੋਗ ਹੈ ਕਿ ਅਮਰੀਕਾ ਨੇ ਇਸ ਗੱਲ ਦੀ ਸ਼ੰਕਾ ਪਹਿਲਾਂ ਵੀ ਜ਼ਾਹਿਰ ਕੀਤੀ ਸੀ ਕਿ ਅੱਤਵਾਦੀ ਏਅਰਪੋਰਟ ’ਤੇ ਹਮਲਾ ਕਰ ਸਕਦੇ ਹਨ।